ਮੁੰਬਈ- ਆਪਣੇ ਜਮਾਨੇ ਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਇੰਟਰਨੈੱਟ ਅਧਾਰਿਤ ਖੋਜ ਅਤੇ ਸਰਵੇਖਣ ਨਾਲ ਜੁੜੀ ਕੰਪਨੀ ਯੂਗੋਵ ਦੇ ਇਕ ਸਰਵੇਖਣ ਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਸ਼ੰਸਾਯੋਗ ਵਿਅਕਤੀਆਂ 'ਚ 12ਵੇਂ ਸਥਾਨ 'ਤੇ ਚੁਣਿਆ ਗਿਆ ਹੈ। ਇਸ ਸਾਲ ਇਹ ਸਰਵੇਖਣ 39 ਦੇਸ਼ਾਂ ਦੇ 42,000 ਤੋਂ ਜ਼ਿਆਦਾ ਲੋਕਾਂ ਦੇ ਵਿਚ ਕੀਤਾ ਗਿਆ।
ਇਹ ਖ਼ਬਰ ਪੜ੍ਹੋ- AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ 'ਚ
![PunjabKesari](https://static.jagbani.com/multimedia/01_28_015438833messi-ll.jpg)
ਖੇਡ ਨਾਇਕਾਂ ਵਿਚ ਤੇਂਦੁਲਕਰ ਚੋਟੀ ਫੁੱਟਬਾਲਰ ਲਿਓਨਲ ਮੇਸੀ ਤੇ ਕ੍ਰਿਕਸਟੀਆਨੋ ਰੋਨਾਲਡੋ ਤੋਂ ਬਾਅਦ ਤੀਜੇ ਸਥਾਨ 'ਤੇ ਹਨ। ਇਸ ਸੂਚੀ ਵਿਚ ਇਹ ਦਿੱਗਜ ਬੱਲੇਬਾਜ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ, ਅਮਿਤਾਭ ਬੱਚਨ ਤੇ ਭਾਰਤੀ ਕ੍ਰਿਕਟਰ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਤੋਂ ਅੱਗੇ ਹੈ।
ਇਹ ਖ਼ਬਰ ਪੜ੍ਹੋ- AUS v ENG : ਬਰਾਡ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਤੀਜੇ ਇੰਗਲਿਸ਼ ਖਿਡਾਰੀ
![PunjabKesari](https://static.jagbani.com/multimedia/01_29_201544135sachin1-ll.jpg)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PAK v WI : ਪਾਕਿ ਨੇ ਤੀਜਾ ਟੀ-20 ਜਿੱਤ ਕੇ ਕੀਤਾ ਕਲੀਨ ਸਵੀਪ
NEXT STORY