ਐਡੀਲੇਡ- ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਡੇ ਨਾਈਟ ਟੈਸਟ ਮੈਚ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਡ ਬਰਾਡ ਨੇ ਇਤਿਹਾਸ ਰਚ ਦਿੱਤਾ ਹੈ। ਸਟੁਅਰਡ ਬਰਾਡ ਆਸਟਰੇਲੀਆ ਦੇ ਵਿਰੁੱਧ ਏਸ਼ੇਜ਼ ਦੇ ਦੂਜੇ ਟੈਸਟ ਮੈਚ ਵਿਚ ਮੈਦਾਨ 'ਤੇ ਉਤਰਦੇ ਹੀ 150 ਟੈਸਟ ਮੈਚ ਖੇਡਣ ਵਾਲੇ ਇੰਗਲੈਂਡ ਦੇ ਤੀਜੇ ਖਿਡਾਰੀ ਬਣ ਗਏ ਹਨ। ਸਟੁਅਰਡ ਬਰਾਡ ਤੋਂ ਅੱਗੇ ਹੁਣ ਉਸਦੇ ਸਾਥੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਤੇ ਸਾਬਕਾ ਕਪਤਾਨ ਐਲਿਸਟਰ ਕੁਕ ਹੀ ਹਨ। ਜੇਮਸ ਐਂਡਰਸਨ ਨੇ ਜਿੱਥਏ ਇੰਗਲੈਂਡ ਦੇ ਲਈ 167 ਟੈਸਟ ਮੈਚ ਖੇਡੇ ਹਨ ਤਾਂ ਕੁਕ ਨੇ ਇੰਗਲੈਂਡ ਦੇ ਲਈ 161 ਟੈਸਟ ਮੈਚ ਖੇਡੇ ਹਨ।
ਇਹ ਖ਼ਬਰ ਪੜ੍ਹੋ- AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ 'ਚ
ਜੇਕਰ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਸ 'ਚ ਭਾਰਤ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਟਾਪ 'ਤੇ ਹਨ। ਸਚਿਨ ਨੇ ਸਭ ਤੋਂ ਜ਼ਿਆਦਾ 200 ਟੈਸਟ ਮੈਚ ਖੇਡੇ ਹਨ, ਉਸ ਤੋਂ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾਅ ਤੇ ਰਿਕੀ ਪੋਂਟਿੰਗ ਦਾ ਨਾਮ ਆਉਂਦਾ ਹੈ। ਵਾਅ ਤੇ ਪੋਂਟਿੰਗ ਨੇ ਆਸਟਰੇਲੀਆ ਦੇ ਲਈ 168 ਟੈਸਟ ਮੈਚ ਖੇਡੇ ਹਨ।
ਸਭ ਤੋਂ ਜ਼ਿਆਦਾ ਟੈਸ ਮੈਚ ਖੇਡਣ ਵਾਲੇ ਖਿਡਾਰੀ
200 - ਸਚਿਨ ਤੇਂਦੁਲਕਰ
168 - ਰਿਕੀ ਪੋਂਟਿੰਗ
168 - ਸਟੀਵ ਵਾਅ
167 - ਜੇਮਸ ਐਂਡਰਸਨ*
166 - ਜੈਕ ਕੈਲਿਸ
164 - ਐੱਸ. ਚੰਦਰਪਾਲ
164 - ਰਾਹੁਲ ਦ੍ਰਾਵਿੜ
161 - ਕੁਕ
156 - ਐਲਨ ਬਾਰਡਰ
150 - ਸਟੁਅਰਡ ਬਰਾਡ*
ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਖਿਡਾਰੀ
3- ਇੰਗਲੈਂਡ (ਕੁਕ, ਐਂਡਰਸਨ, ਬਰਾਡ)
3- ਆਸਟਰੇਲੀਆ (ਬਾਰਡਰ, ਸਟੀਵ ਵਾਅ, ਰਿਕੀ ਪੋਂਟਿੰਗ)
2- ਭਾਰਤ (ਸਚਿਨ, ਦ੍ਰਾਵਿੜ)
1- ਦੱਖਣੀ ਅਫਰੀਕਾ (ਜੈਕ ਕੈਲਿਸ)
1- ਵੈਸਟਇੰਡੀਜ਼ (ਚੰਦਰਪਾਲ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ 'ਚ
NEXT STORY