ਨਵੀਂ ਦਿੱਲੀ— ਇਹ ਸਾਰੇ ਜਾਣਦੇ ਹਨ ਕਿ ਮਹਿੰਦਰ ਸਿੰਘ ਧੋਨੀ ਨਿਮਰ ਸੁਭਾਅ ਦੇ ਮਾਲਕ ਹਨ ਅਤੇ ਇਹੋ ਵਜ੍ਹਾ ਹੈ ਕਿ ਉਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ ਤੀਜੇ ਵਨ ਡੇ ਤੋਂ ਪਹਿਲਾਂ ਜੇ.ਐੱਸ.ਸੀ.ਏ. ਸਟੇਡੀਅਮ 'ਚ ਉਨ੍ਹਾਂ ਦੇ ਨਾਂ 'ਤੇ ਰੱਖੇ ਗਏ ਪਵੇਲੀਅਨ ਦਾ ਉਦਘਾਟਨ ਕਰਨ ਤੋਂ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਹੈ। ਵਾਨਖੇੜੇ ਸਟੇਡੀਅਮ 'ਚ ਸੁਨੀਲ ਗਾਵਸਕਰ ਅਤੇ ਫਿਰੋਜ਼ਸ਼ਾਹ ਕੋਟਲਾ 'ਚ ਵਰਿੰਦਰ ਸਹਿਵਾਗ ਗੇਟ ਦੀ ਤਰ੍ਹਾਂ ਝਾਰਖੰਡ ਰਾਜ ਕ੍ਰਿਕਟ ਸੰਘ (ਜੇ.ਐੱਸ.ਸੀ.ਏ.) 'ਚ ਹੁਣ 'ਮਹਿੰਦਰ ਸਿੰਘ ਧੋਨੀ ਪਵੇਲੀਅਨ' ਹੋਵੇਗਾ।

ਜੇ.ਐੱਸ.ਸੀ.ਏ. ਦੇ ਸਕੱਤਰ ਦੇਬਾਸ਼ੀਸ਼ ਚੱਕਰਵਰਤੀ ਨੇ ਪੱਤਰਕਾਰਾਂ ਨੂੰ ਕਿਹਾ, ''ਪਿਛਲੇ ਸਾਲ ਐੱਮ.ਜੀ.ਐੱਮ. 'ਚ ਨਾਰਥ ਬਲਾਕ ਦਾ ਨਾਮਕਰਨ ਧੋਨੀ ਦੇ ਨਾਂ 'ਤੇ ਕਰਨ ਦਾ ਫੈਸਲਾ ਕੀਤਾ ਗਿਆ ਸੀ। ਧੋਨੀ ਹਾਲਾਂਕਿ ਇਸ ਦਾ ਉਦਘਾਟਨ ਕਰਨ ਲਈ ਤਿਆਰ ਨਹੀਂ ਹੋਏ ਹਨ। ਚੱਕਰਵਰਤੀ ਨੇ ਕਿਹਾ, ''ਅਸੀਂ ਧੋਨੀ ਨੂੰ ਬੇਨਤੀ ਕੀਤੀ ਸੀ ਪਰ ਧੋਨੀ ਨੇ ਕਿਹਾ, ''ਦਾਦਾ ਆਪਣੇ ਹੀ ਘਰ 'ਚ ਕੀ ਉਦਘਾਟਨ ਕਰਨਾ।'' ਉਹ ਅਜੇ ਵੀ ਪਹਿਲਾਂ ਦੀ ਤਰ੍ਹਾਂ ਨਿਮਰ ਹਨ।'' ਆਸਟਰੇਲੀਆ ਖਿਲਾਫ ਮੈਚ ਧੋਨੀ ਦਾ ਆਪਣੇ ਘਰੇਲੂ ਮੈਦਾਨ 'ਚ ਅੰਤਿਮ ਮੈਚ ਹੋ ਸਕਦਾ ਹੈ ਅਤੇ ਜੇ.ਐੱਸ.ਸੀ.ਏ. ਦੇ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਲਈ ਕੋਈ ਖਾਸ ਯੋਜਨਾ ਨਹੀਂ ਬਣਾਈ ਹੈ।
ਸ਼੍ਰੀਨਗਰ 'ਚ ਹੀ ਖੇਡਣਾ ਚਾਹੁੰਦਾ ਹੈ ਰੀਅਲ ਕਸ਼ਮੀਰ
NEXT STORY