ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਰਾਂਚੀ 'ਚ ਖੇਡਿਆ ਜਾਣਾ ਹੈ। ਜਿੱਥੇ ਟੀਮ ਇੰਡੀਆ ਸੀਰੀਜ਼ ਜਿੱਤਣ ਦੀ ਕੋਸ਼ਿਸ ਕਰੇਗੀ। ਕੱਲ ਭਾਰਤੀ ਟੀਮ ਦੇ ਖਿਡਾਰੀ ਰਾਂਚੀ ਪਹੁੰਚੇ ਸਨ।

ਧੋਨੀ ਨੇ ਰਾਂਚੀ ਦੇ ਆਪਣੇ ਫਾਰਮ ਹਾਊਸ 'ਤੇ ਪੂਰੀ ਭਾਰਤੀ ਕ੍ਰਿਕਟ ਟੀਮ ਨੂੰ ਡਿਨਰ ਲਈ ਸੱਦਾ ਦਿੱਤਾ। ਅਜਿਹੇ 'ਚ ਟੀਮ ਇੰਡੀਆ ਦੇ ਨੌਜਵਾਨ ਖਿਡਾਰੀ ਰਿਸ਼ਭ ਪੰਤ ਨੇ ਡਿਨਰ ਦੇ ਬਾਅਦ ਮਹਿਮਾਨਨਵਾਜ਼ੀ 'ਤੇ ਸਾਕਸ਼ੀ ਨੂੰ ਕਿਹਾ ਕਿ ਸਾਰਿਆਂ ਨੇ ਬਹੁਤ ਆਨੰਦ ਮਾਣਿਆ, ਤੁਹਾਡਾ ਧੰਨਵਾਦ।

ਦਰਅਸਲ, ਇਨ੍ਹਾਂ ਸਾਰਿਆਂ 'ਚੋਂ ਸਭ ਤੋਂ ਜ਼ਿਆਦਾ ਮਜ਼ੇਦਾਰ ਤਰੀਕੇ ਨਾਲ ਪੰਤ ਨੇ ਸਾਕਸ਼ੀ ਅਤੇ ਧੋਨੀ ਨੂੰ ਕੁਝ ਇਸ ਤਰ੍ਹਾਂ ਧੰਨਵਾਦ ਕੀਤਾ। ਪੰਤ ਨੇ ਲਿਖਿਆ-'ਭਾਬੀ ਸਾਡਾ ਫਿੱਟਨੈਸ ਲੈਵਲ ਬਰਬਾਦ ਕਰ ਰਹੀ ਹੈ। ਸ਼ਾਮ ਨੂੰ ਸਾਰਿਆਂ ਨੇ ਬਹੁਤ ਆਨੰਦ ਮਾਣਿਆ ਹੈ। ਸਾਨੂੰ ਹੋਸਟ ਕਰਨ ਲਈ ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਧੋਨੀ ਨੂੰ ਧੰਨਵਾਦ।'' ਪੰਤ ਤੋਂ ਇਲਵਾ ਕੋਹਲੀ ਅਤੇ ਸ਼ੰਮੀ ਨੇ ਵੀ ਧੋਨੀ ਅਤੇ ਸਾਕਸ਼ੀ ਨੂੰ ਧੰਨਵਾਦ ਕਿਹਾ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਧੋਨੀ ਨੇ ਅਜਿਹਾ ਕੀਤਾ ਹੋਵੇ। ਧੋਨੀ ਅਕਸਰ ਟੀਮ ਨੂੰ ਆਪਣੇ ਘਰ 'ਚ ਲੰਚ ਜਾਂ ਡਿਨਰ ਲਈ ਸੱਦਾ ਦਿੰਦੇ ਰਹਿੰਦੇ ਹਨ।


ਧੋਨੀ ਤੇ ਕੋਹਲੀ ਤੋਂ ਕਾਫੀ ਕੁਝ ਸਿੱਖਣ ਦੀ ਹੈ ਲੋੜ : ਸਟੌਨਿਸ
NEXT STORY