ਮੁੰਬਈ—ਹਾਲ ਹੀ 'ਚ ਇੰਗਲੈਂਡ 'ਚ ਸੰਪਨ ਹੋਈ ਵਨ ਡੇ ਸੀਰੀਜ਼ ਤੋਂ ਬਾਅਦ ਆਲੋਚਕਾਂ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮ.ਐੱਸ.ਧੋਨੀ 'ਤੇ ਇਕ ਵਾਰ ਫਿਰ ਹੈ। ਇੰਗਲੈਂਡ 'ਚ ਧੋਨੀ ਉਸ ਅੰਦਾਜ 'ਚ ਪ੍ਰਦਰਸ਼ਨ ਨਹੀਂ ਕਰ ਸਕੇ। ਜਿਸਦੇ ਲਈ ਉਹ ਜਾਣੇ ਜਾਂਦੇ ਹਨ। ਸੀਰੀਜ਼ ਦੇ ਦੂਜੇ ਵਨ ਡੇ 'ਚ ਜਦੋਂ ਭਾਰਤੀ ਟੀਮ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ, ਉਦੋਂ ਇਸ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਤੋਂ ਉਮੀਦ ਸੀ ਕਿ ਉਹ ਟੀਮ ਨੂੰ ਜਿੱਤ ਤੱਕ ਲੈ ਜਾਵੇ ਪਰ ਧੋਨੀ ਇਸ ਮੈਚ 'ਚ ਸੰਘਰਸ਼ ਕਰਦੇ ਦਿਖੇ ਅਤੇ ਉਹ 59 ਗੇਂਦਾਂ 'ਚ ਸਿਰਫ 37 ਦੌੜਾਂ ਹੀ ਬਣਾ ਸਕੇ। ਇਸੇ ਤਰ੍ਹਾਂ ਸੀਰੀਜ਼ ਦੇ ਤੀਜੇ ਵਨ ਡੇ 'ਚ ਵੀ ਉਹ ਟੀਮ ਦੇ ਦੂਜੇ ਬੱਲੇਬਾਜ਼ਾਂ ਦੀ ਤਰ੍ਹਾਂ ਸੰਘਰਸ਼ ਕਰਦੇ ਦਿਖੇ ਅਤੇ ਇਸ ਮੈਚ 'ਚ ਵੀ ਉਹ ਗੇਂਦ ਖੇਡ ਕੇ ਸਿਰਫ 42 ਦੌੜਾਂ ਹੀ ਬਣਾ ਸਕੇ। ਤੀਜੇ ਵਨ ਡੇ ਮੈਚ ਦੇ ਖਤਮ ਹੋਣ ਤੋਂ ਬਾਅਦ, ਜਦੋਂ ਧੋਨੀ ਨੇ ਫੀਲਡ ਅੰਪਾਇਰ ਤੋਂ ਗੇਂਦ ਆਪਣੇ ਕਬਜੇ 'ਚ ਲਈ, ਤਾਂ ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਧੋਨੀ ਹੁਣ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਤਿਆਰੀ 'ਚ ਹੈ। ਹਾਲਾਂਕਿ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਬਿਆਨ ਦੇ ਕੇ ਇਨ੍ਹਾਂ ਅਫਵਾਹਾਂ 'ਤੇ ਲਗਾਮ ਲਗਾਈ।
ਸ਼ਾਸਤਰੀ ਤੋਂ ਬਾਅਦ ਹੁਣ ਧੋਨੀ ਨੂੰ ਟੀਮ ਦੇ ਸਾਬਕਾ ਸੀਨੀਅਰ ਖਿਡਾਰੀ ਅਤੇ ਦੁਨੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਸਮਰਥਨ ਮਿਲਿਆ ਹੈ। ਤੇਂਦੁਲਕਰ ਨੇ ਧੋਨੀ ਦੀ ਰਿਟਾਇਰਮੈਂਟ ਦੇ ਸਵਾਲ 'ਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਉਨ੍ਹਾਂ 'ਤੇ ਹੈ ਕਿ ਉਹ ਕਦੋਂ ਖੇਡ ਤੋਂ ਵਿਦਾ ਲੈਣਗੇ। ਸਚਿਨ ਨੇ ਸਾਡੇ ਸਹਿਯੋਗੀ ਮੁੰਬਈ ਮਿਰਰ ਨਾਲ ਗੱਲ ਕਰਦੇ ਹੋਏ ਕਿਹਾ,'ਇਸ 'ਤੇ ਖਿਡਾਰੀ ਨੂੰ ਖੁਦ ਹੀ ਫੈਸਲਾ ਲੈਣਾ ਹੁੰਦਾ ਹੈ। ਉਨ੍ਹਾਂ ਵਰਗੇ ਸ਼ਮਤਾ ਵਾਲਾ ਖਿਡਾਰੀ, ਜੋ ਇਸ ਸੈਸ਼ਨ 'ਤੇ ਲੰਮੇ ਸਮੇਂ ਤੋਂ ਖੇਡ ਰਹੇ ਹਨ, ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਤੋਂ ਕੀ ਆਸ਼ਾ ਕੀਤੀ ਜਾਂਦੀ ਹੈ ਅਤੇ ਉਹ ਕਿੱਥੇ ਖੜੇ ਹੁੰਦੇ ਹਨ। ਤਾਂ, ਮੈਂ ਉਨ੍ਹਾਂ 'ਤੇ ਹੀ ਇਹ ਫੈਸਲਾ ਛੱਡਦਾ ਹਾਂ।'
ਸਚਿਨ ਨੇ ਕਿਹਾ,' ਉਨ੍ਹਾਂ ਨੇ ਖੂਬ ਕ੍ਰਿਕਟ ਖੇਡਿਆ ਹੈ ਅਤੇ ਆਪਣੇ ਖੇਡ ਨੂੰ ਕਿਸੇ ਦੂਜੇ ਤੋਂ ਬਿਹਤਰ ਉਹੀ ਸਮਝਦੇ ਹਨ। ਉਹ ਆਪਣੇ ਮਾਇੰਡਸੈੱਟ ਨੂੰ ਵੀ ਬਖੂਬੀ ਜਾਣਦੇ ਹਨ। ਤਾਂ, ਅਜਿਹੇ 'ਚ ਮੈਂ ਸਮਝਦਾਂ ਹਾਂ ਕਿ ਲੋਕਾਂ ਨੂੰ ਇਹ ਫੈਸਲਾ ਪੂਰੀ ਤਰ੍ਹਾਂ ਉਨ੍ਹਾਂ 'ਤੇ ਹੀ ਛੱਡ ਦੇਣਾ ਚਾਹੀਦਾ ਹੈ। ਮੈਂ ਉਨ੍ਹਾਂ ਦੇ ਨਾਲ ਖੇਡ ਚੁੱਕਿਆ ਹਾਂ, ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਂ ਸਮਝਦਾ ਹਾਂ ਕਿ ਆਪਣੇ ਕਰੀਅਰ ਦੇ ਬਾਰੇ 'ਚ ਉਹ ਹੀ ਸਭ ਤੋਂ ਬਿਹਤਰ ਫੈਸਲਾ ਲੈ ਸਕਦੇ ਹਨ।'
ਦੱਸ ਦਈਏ ਕਿ ਧੋਨੀ ਦੇ ਕਪਤਾਨੀ ਛੱਡਣ ਤੋਂ ਬਾਅਦ ਹੀ ਧੋਨੀ 'ਤੇ ਪਰਫਾਰਮ ਕਰਨ ਦਾ ਦਬਾਅ ਲਗਾਤਾਰ ਰਿਹਾ ਹੈ। ਬੀਤੇ ਸਾਲ ਟੀਮ ਇੰਡੀਆ ਦੇ ਚੀਫ ਸਿਲੈਕਟਰ ਐੱਮ.ਐੱਸ. ਕੇ ਪ੍ਰਸਾਦ ਨੇ ਵੀ ਮੀਡੀਆ 'ਚ ਇਹ ਬਿਆਨ ਦਿੱਤਾ ਸੀ ਕਿ ਧੋਨੀ ਨੂੰ ਟੀਮ 'ਚ ਬਣੇ ਰਹਿਣ ਲਈ ਪ੍ਰਦਰਸ਼ਨ ਕਰਨਾ ਹੋਵੇਗਾ, ਨਹੀਂ ਤਾਂ ਸਿਲੈਕਸ਼ਨ ਕਮਿਟੀ ਕਿਸੇ ਹੋਰ ਖਿਡਾਰੀ ਨੂੰ ਮੌਕਾ ਦੇਣ ਤੇ ਵਿਚਾਰ ਕਰੇਗੀ।
ਮਨਿਕਾ ਬੱਤਰਾ ਸਮੇਤ 7 ਟੇਬਲ ਟੈਨਿਸ ਖਿਡਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮੈਲਬੋਰਨ ਲਈ ਭਰੀ ਉਡਾਣ
NEXT STORY