ਸਪੋਰਟਸ ਡੈਸਕ— ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਆਈ.ਪੀ.ਐੱਲ. 2019 ਦੇ ਸੀਜ਼ਨ 'ਚ ਸ਼ਾਨਦਾਰ ਫਾਰਮ 'ਚ ਹਨ। ਵੀਰਵਾਰ ਨੂੰ ਰਾਜਸਥਾਨ ਦੇ ਖਿਲਾਫ ਇਕ ਅਹਿਮ ਮੁਕਾਬਲੇ 'ਚ ਧੋਨੀ ਨੇ 43 ਗੇਂਦਾਂ 'ਚ 58 ਦੌੜਾਂ ਦੀ ਪਾਰੀ ਖੇਡਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਆਪਣੀ ਪਾਰੀ ਦੇ ਦੌਰਾਨ ਧੋਨੀ ਜੋਫਰਾ ਆਰਚਰ ਦੀ ਗੇਂਦ 'ਤੇ ਸੱਟ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਏ। ਦਰਅਸਲ ਪਾਰੀ ਦਾ 17ਵਾਂ ਓਵਰ ਕਰਨ ਆਏ ਜੋਫਰਾ ਨੇ 143 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੋਨੀ ਦੇ ਹੈਲਮੇਟ 'ਤੇ ਗੇਂਦ ਸੁੱਟੀ। ਇਸ ਗੇਂਦ ਤੋਂ ਪਹਿਲਾਂ ਚੇਨਈ ਨੂੰ 21 ਗੇਂਦਾਂ 'ਚ 42 ਦੌੜਾਂ ਦੀ ਜ਼ਰੂਰਤ ਸੀ।
ਧੋਨੀ ਇਸ ਗੇਂਦ 'ਤੇ ਵੱਡਾ ਸ਼ਾਟ ਖੇਡਣਾ ਚਾਹ ਰਹੇ ਸਨ, ਪਰ ਸਮਾਂ ਰਹਿੰਦੇ ਹੀ ਉਨ੍ਹਾਂ ਨੇ ਖੁਦ ਨੂੰ ਸੰਭਾਲਿਆ ਅਤੇ ਬਾਊਂਸਰ ਨੂੰ ਜਾਣ ਦੇਣ ਦਾ ਫੈਸਲਾ ਕੀਤਾ। ਹਾਲਾਂਕਿ ਗੇਂਦ ਆ ਕੇ ਸਿੱਧੇ ਧੋਨੀ ਦੇ ਹੈਲਮੇਟ ਨਾਲ ਟਕਰਾ ਗਈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਧੋਨੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਨ੍ਹਾਂ ਨੇ ਦੌੜ ਕੇ ਸਿੰਗਲ ਵੀ ਪੂਰਾ ਕੀਤਾ। ਜੋਫਰਾ ਆਰਚਰ ਦੀ ਗੇਂਦ ਜਿਵੇਂ ਹੀ ਧੋਨੀ ਨੂੰ ਲੱਗੀ ਸਟੇਡੀਅਮ 'ਚ ਮੌਜੂਦ ਪ੍ਰਸ਼ੰਸਕਾਂ ਵੀ ਹੈਰਾਨ ਰਹਿ ਗਏ। ਮੈਦਾਨ 'ਤੇ ਕੁਝ ਸਮੇਂ ਲਈ ਖ਼ਾਮੋਸ਼ੀ ਛਾ ਗਈ, ਪਰ ਧੋਨੀ ਨੇ ਖੇਡ ਜਾਰੀ ਰਖਿਆ ਅਤੇ ਦਰਸ਼ਕ ਇਕ ਵਾਰ ਫਿਰ ਮੈਚ ਦਾ ਆਨੰਦ ਮਾਣਨ ਲੱਗੇ। ਧੋਨੀ 'ਤੇ ਗੇਂਦ ਲੱਗਣ ਦਾ ਇਹ ਵੀਡੀਓ ਛੇਤੀ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
IPL 2019 : ਦਿੱਲੀ ਨੂੰ ਲੱਗਾ ਵੱਡਾ ਝਟਕਾ, ਗੇਂਦਬਾਜ਼ ਹਰਸ਼ਲ ਪਟੇਲ ਟੂਰਨਾਮੈਂਟ ਤੋਂ ਹੋਏ ਬਾਹਰ
NEXT STORY