ਮੁੰਬਈ: ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੀ ਟੀਮ ਮੁੰਬਈ ਸਿਟੀ ਐੱਫ.ਸੀ. ਨੇ ਇੰਗਲੈਂਡ 'ਚ ਪੈਦਾ ਹੋਏ ਜਾਪਾਨ ਦੇ ਫੁੱਟਬਾਲ ਖਿਡਾਰੀ ਸਾਏ ਗੋਡਾਰਡ ਨਾਲ ਮੰਗਲਵਾਰ ਨੂੰ 2020-21 ਸੈਸ਼ਨ ਲਈ ਕਰਾਰ ਕੀਤਾ। ਇਹ 23 ਸਾਲ ਦੀ ਮਿਡ-ਫਿਲਡਰ ਇਟਲੀ ਦੀ ਕਲੱਬ ਬੈਨੇਵੇਂਟੋ ਸਾਲਸਿਓ ਤੋਂ ਇਕ ਸੈਸ਼ਨ ਦੇ ਲੋਨ 'ਤੇ ਮੁੰਬਈ ਦੀ ਟੀਮ ਨਾਲ ਜੁੜਿਆ ਹੈ। ਇੰਗਲੈਂਡ ਦੇ ਟੋਟੇਨਹਮ ਹਾਟਸਪਰ ਦੀ ਨੌਜਵਾਨ ਅਕੈਡਮੀ ਨੇ ਕੱਢੇ ਇਸ ਖਿਡਾਰੀ ਨੇ ਅੰਦਰ-18, ਅੰਡਰ-21 ਅਤੇ ਅੰਡਰ-23 ਪੱਧਰ 'ਤੇ ਇਸ ਕਲੱਬ ਦੀ ਅਗਵਾਈ ਕੀਤੀ ਹੈ। ਉਹ 2018 'ਚ ਤਿੰਨ ਸਾਲ ਦੇ ਕਰਾਰ ਦੇ ਨਾਲ ਬੇਨੇਵੇਂਟੋ ਸਾਲਸਿਓ ਨਾਲ ਜੁੜੇ ਸਨ।
ਅੰਡਰ-16 ਅਤੇ ਅੰਡਰ-17 ਪੱਧਰ 'ਤੇ ਜਾਪਾਨ ਦੀ ਰਾਸ਼ਟਰੀ ਟੀਮ ਦੀ ਅਗਵਾਈ ਕਰਨ ਵਾਲੇ ਗੋਡਾਰਡ ਨੇ ਇਥੇ ਜਾਰੀ ਬਿਆਨ 'ਚ ਕਿਹਾ ਕਿ ਜਦੋਂ ਮੈਨੂੰ ਮੁੰਬਈ ਸ਼ਹਿਰ 'ਚ ਆਉਣ ਦਾ ਮੌਕਾ ਮਿਲਿਆ ਤਾਂ ਮੈਂ ਭਾਰਤ ਆਉਣ ਲਈ ਉਤਸੁਕ ਸੀ। ਮੈਂ ਇਥੇ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਨ ਦੇ ਨਾਲ ਖੁਦ ਦੇ ਖੇਡ ਨੂੰ ਵਿਕਸਿਤ ਕਰਾਂਗਾ। ਮੇਰੀ ਸੋਚ ਕੋਚ ਸਰਜਿਓ ਲੋਬੇਰਾ ਨਾਲ ਮਿਲਦੀ ਹੈ ਅਤੇ ਮੈਂ ਉਨ੍ਹਾਂ ਦੀ ਤਰ੍ਹਾਂ ਫੁੱਟਬਾਲ ਖੇਡਣਾ ਪਸੰਦ ਕਰਦਾ ਹਾਂ।
ਮੁੱਖ ਕੋਚ ਲੋਬੇਰਾ ਨੇ ਇਸ ਖਿਡਾਰੀ ਨੂੰ ਸ਼ਾਨਦਾਰ ਪ੍ਰਤੀਭਾ ਕਰਾਰ ਦਿੰਦੇ ਹੋਏ ਕਿਹਾ ਕਿ ਘੱਟ ਉਮਰ 'ਚ ਹੀ ਟੋਨੇਨਹਮ ਵਰਗੇ ਕਲੱਬ ਨਾਲ ਜੁੜਣ ਦੇ ਕਾਰਨ ਉਹ ਟੀਮ ਨੂੰ ਤਜ਼ਰਬਾ ਅਤੇ ਸ਼ਾਨਦਾਰ ਕੌਸ਼ਲ ਪ੍ਰਦਾਨ ਕਰਨਗੇ। ਉਨ੍ਹਾਂ ਦੇ ਕੋਲ ਮੁੰਬਈ ਦੇ ਲਈ ਪ੍ਰਭਾਵਸ਼ਾਲੀ ਖਿਡਾਰੀ ਬਣਨ ਦਾ ਮੌਕਾ ਹੋਵੇਗਾ।
ਓਲੰਪਿਕ 'ਚ ਪ੍ਰਦਰਸ਼ਨ ਲਈ ਸਹੀ ਸਮੇਂ 'ਤੇ ਹੋਣਾ ਮਹੱਤਵਪੂਰਨ ਹੈ:ਨਵਜੋਤ ਕੌਰ
NEXT STORY