ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 9ਵੇਂ ਮੈਚ ’ਚ ਮੁੰਬਈ ਇੰਡੀਅਨਜ਼ ਨੇ ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਮੁੰਬਈ ਤਿੰਨ ਮੈਚਾਂ ’ਚੋਂ 2 ਜਿੱਤ ਕੇ 4 ਅੰਕਾਂ ਦੇ ਨਾਲ ਪਹਿਲੇ ਨੰਬਰ ’ਤੇ ਆ ਗਈ ਹੈ। ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਅਜੇ ਤਕ ਖੇਡੇ ਗਏ ਤਿੰਨ ਮੈਚਾਂ ’ਚ ਇਕ ਵੀ ਨਹੀਂ ਜਿੱਤ ਸਕੀ ਹੈ ਤੇ ਸਿਫ਼ਰ ਨਾਲ ਆਖ਼ਰੀ ਸਥਾਨ ’ਤੇ ਹੈ।
![PunjabKesari](https://static.jagbani.com/multimedia/14_45_139435872point table-ll.jpg)
ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵੀ ਚਾਰ ਅੰਕ ਹਨ ਪਰ ਰਨ ਰੇਟ ਦੇ ਕਾਰਨ ਉਹ ਦੂਜੇ ਸਥਾਨ ’ਤੇ ਹੈ। ਤੀਜੇ ਤੇ ਚੌਥੇ ਸਥਾਨ ’ਤੇ ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਸ ਹਨ। ਪੰਜਵੇਂ, ਛੇਵੇਂ ਤੇ ਸਤਵੇਂ ਸਥਾਨ ’ਤੇ ਕ੍ਰਮਵਾਰ ਰਾਜਸਥਾਨ ਰਾਇਲਸ, ਕੋਲਕਾਤਾ ਨਾਈਟਰਾਈਡਰਜ਼ ਤੇ ਪੰਜਾਬ ਕਿੰਗਸ ਹਨ। ਇਨ੍ਹਾਂ ਸਾਰਿਆਂ ਦੇ ਵੀ 2-2 ਅੰਕ ਹਨ ਤੇ ਉਨ੍ਹਾਂ ਨੇ ਅਜੇ ਤਕ 2 ਮੈਚ ਖੇਡੇ ਹਨ ਜਿਸ ’ਚ ਇਕ ’ਚ ਜਿੱਤ ਦਰਜ ਕੀਤੀ ਹੈ।
ਆਰੇਂਜ ਕੈਪ
ਆਰੇਂਜ ਕੈਪ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਅਜੇ ਵੀ ਕੇ. ਕੇ. ਆਰ. ਦੇ ਨਿਤੀਸ਼ ਰਾਣਾ 137 ਦੌੜਾਂ ਦੇ ਨਾਲ ਆਰੇਂਜ ਕੈਪ ’ਤੇ ਕਬਜ਼ਾ ਜਮਾਏ ਬੈਠੇ ਹਨ। ਜਦਕਿ ਟਾਪ ਸਕੋਰਰ ’ਚ ਸੰਜੂ ਸੈਮਸਨ ਵੀ ਆਪਣੇ ਦੂਜੇ ਸਥਾਨ ’ਤੇ ਕਾਇਮ ਹਨ। ਤੀਜੇ ਸਥਾਨ ’ਤੇ ਹੁਣ ਜਾਨੀ ਬੇਅਰਸਟੋ ਆ ਗਏ ਹਨ ਜਿਨ੍ਹਾਂ ਨੇ ਮੁੰਬਈ ਖ਼ਿਲਾਫ਼ 43 ਦੌੜਾਂ ਦ ੀਪਾਰੀ ਖੇਡੀ ਸੀ। ਬੇਅਰਸਟੋ ਦੇ ਨਾਂ ਕੁਲ 110 ਦੌੜਾਂ ਹਨ। ਚੌਥੇ ਤੇ ਪੰਜਵੇਂ ਨੰਬਰ ’ਤੇ ਮਨੀਸ਼ ਪਾਂਡੇ (101) ਤੇ ਗਲੇਨ ਮੈਕਸਵੇਲ (98) ਹਨ ਜਿਨ੍ਹਾਂ ਵਿਚਾਲੇ ਸਿਰਫ 3 ਦੌੜਾਂ ਦਾ ਹੀ ਫ਼ਾਸਲਾ ਹੈ।
ਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ 7 ਵਿਕਟਾਂ ਦੇ ਨਾਲ ਪਪਰਲ ਕੈਪ ’ਤੇ ਕਬਜ਼ਾ ਜਮਾਏ ਹਨ। ਜਦਕਿ ਦੂਜੇ ਸਥਾਨ ’ਤੇ ਮੁੰਬਈ ਦੇ ਰਾਹੁਲ ਚਾਹਰ ਹਨ ਜਿਨ੍ਹਾਂ ਦੇ ਵੀ 7 ਵਿਕਟ ਹੋ ਗਏ ਹਨ। ਤੀਜੇ ਤੇ ਚੌਥੇ ਸਥਾਨ ’ਤੇ ਟ੍ਰੇਂਟ ਬੋਲਟ ਤੇ ਆਂਦਰੇ ਰਸਲ ਹਨ ਜਿਨ੍ਹਾਂ ਦੇ 6-6 ਵਿਕਟ ਹਨ ਜਦਕਿ ਪੰਜਵੇਂ ਨੰਬਰ ’ਤੇ 5 ਵਿਕਟ ਦੇ ਨਾਲ ਆਵੇਸ਼ ਖ਼ਾਨ ਨੇ ਆਪਣੀ ਪਕੜ ਬਣਾਈ ਹੋਈ ਹੈ।
DC vs PBKS : ਮੈਚ ਤੋਂ ਪਹਿਲਾਂ ਜਾਣੋ ਦੋਹਾਂ ਟੀਮਾਂ ਨਾਲ ਜੁੜੀਆਂ ਇਹ ਮਹੱਤਵਪੂਰਨ ਗੱਲਾਂ
NEXT STORY