ਮੁੰਬਈ - ਆਈ.ਪੀ.ਐਲ. ਦੀ ਸਭ ਤੋਂ ਸਫਲ ਟੀਮ ਮੁੰਬਈ ਇੰਡੀਅਨਜ਼ ਗਰਾਉਂਡ ਵਿਚ ਹੀ ਨਹੀਂ ਸਗੋਂ ਮੈਦਾਨ ਦੇ ਬਾਹਰ ਵੀ ਇਕ ਚੰਗੀ ਟੀਮ ਵੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਰ ਵਾਰ ਆਈ.ਪੀ.ਐਲ. ਦਾ ਖਿਤਾਬ ਜਿੱਤਣ ਵਾਲੀ ਇਹ ਟੀਮ, ਬ੍ਰਾਂਡ ਵੈਲਯੂ ਦੇ ਮਾਮਲੇ ਵਿਚ ਵੀ ਸਭ ਤੋਂ ਅੱਗੇ ਹੈ। ਮੁੰਬਈ ਇੰਡੀਅਨਜ਼ ਦੀ ਬ੍ਰਾਂਡ ਵੈਲਿਯੂ ਦਾ ਅੰਦਾਜ਼ਾ 761 ਕਰੋੜ ਰੁਪਏ ਲਗਾਇਆ ਗਿਆ ਹੈ, ਜੋ ਇਸ ਨੂੰ ਆਈ.ਪੀ.ਐਲ. ਦੀ ਸਭ ਤੋਂ ਵੱਡੇ ਬ੍ਰਾਂਡ ਵੈਲਯੂ ਵਾਲੀ ਟੀਮ ਬਣਾਉਂਦਾ ਹੈ। ਹਾਲਾਂਕਿ 2019 ਵਿਚ ਮੁੰਬਈ ਇੰਡੀਅਨਜ਼ ਦੀ ਬ੍ਰਾਂਡ ਵੈਲਿਯੂ 805 ਕਰੋੜ ਰੁਪਏ ਸੀ ਜੋ ਕਿ 2020 ਵਿਚ 5.9% ਘੱਟ ਕੇ 761 ਕਰੋੜ ਰੁਪਏ ਰਹਿ ਗਈ ਹੈ।
ਦੂਜੇ ਪਾਸੇ ਜੇ ਤੁਸੀਂ ਆਈ.ਪੀ.ਐਲ. ਦੀਆਂ ਹੋਰ ਟੀਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਨੁਕਸਾਨ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਨੂੰ ਹੋਇਆ ਹੈ, ਜਿਸ ਨੇ ਤਿੰਨ ਵਾਰ ਆਈਪੀਐਲ ਜਿੱਤੀ। ਚੇਨਈ ਸੁਪਰ ਕਿੰਗਜ਼ ਦਾ ਬ੍ਰਾਂਡ ਵੈਲਿਯੂ 16.5 ਪ੍ਰਤੀਸ਼ਤ ਘਟਿਆ ਹੈ ਅਤੇ ਇਸਦੀ ਬ੍ਰਾਂਡ ਵੈਲਿਊ 611 ਕਰੋੜ ਰੁਪਏ ਹੋ ਗਈ ਹੈ। ਜਿਥੇ 2019 ਵਿਚ ਚੇਨਈ ਦੀ ਬ੍ਰਾਂਡ ਵੈਲਿਯੂ 732 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : 11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ
ਬ੍ਰਾਂਡ ਵੈਲਿਯੂ ਦੀ ਗੱਲ ਕਰੀਏ ਤਾਂ ਸ਼ਾਹਰੁਖ ਦੀ ਟੀਮ ਕੋਲਕਾਤਾ ਨਾਈਟ ਰਾਈਡਰ ਦੂਜੇ ਨੰਬਰ 'ਤੇ ਹੈ, ਜਿਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਕਾਈ ਕੇ.ਕੇ.ਆਰ ਦਾ ਬ੍ਰਾਂਡ ਵੈਲਿਯੂ 13.7 ਪ੍ਰਤੀਸ਼ਤ ਘਟੀ ਹੈ ਜਿਸ ਕਾਰਨ ਇਸਦਾ ਬ੍ਰਾਂਡ ਮੁੱਲ 543 ਕਰੋੜ ਰਹਿ ਗਿਆ ਹੈ ਜਦੋਂਕਿ ਕੇਕੇਆਰ ਦੀ 2019 ਆਈ.ਪੀ.ਐਲ. ਸੀਜ਼ਨ ਵਿਚ 611 ਕਰੋੜ ਰੁਪਏ ਦੀ ਬ੍ਰਾਂਡ ਵੈਲਿਯੂ ਸੀ।
ਇਹ ਵੀ ਪੜ੍ਹੋ : ਸਿਖ਼ਰ 'ਤੇ ਪਹੁੰਚ ਤੇਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ, ਫ਼ਿਲਹਾਲ ਨਹੀਂ ਵਧਣਗੇ ਭਾਅ
ਇਹ ਰਿਪੋਰਟ ਡੱਫ ਐਂਡ ਫੇਲਪਸ ਦੁਆਰਾ ਤਿਆਰ ਕੀਤੀ ਗਈ ਹੈ। ਕੰਪਨੀ ਦੇ ਸਲਾਹਕਾਰ ਸੰਤੋਸ਼ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਕੋਰੋਨਾ ਦੀ ਮਾਰ ਪਈ ਹੈ। ਉੇਸੇ ਤਰ੍ਹਾਂ ਆਈਪੀਐਲ 'ਤੇ ਕੋਰੋਨਾ ਦੀ ਮਾਰ ਪਈ ਹੈ। ਆਈਪੀਐਲ ਦੇ ਮੁੱਖ ਸਪਾਂਸਰ ਨੇ ਵੀ ਨਾਮ ਵਾਪਸ ਲੈ ਲਿਆ। ਦੂਜੇ ਪਾਸੇ ਮਹਾਮਾਰੀ ਦੇ ਕਾਰਨ ਲੋਕਾਂ ਨੂੰ ਘਰ ਵਿਚ ਹੀ ਰਹਿਣਾ ਪਿਆ, ਇਸ ਕਾਰਨ ਦਰਸ਼ਕਾਂ ਵਿਚ ਮਹੱਤਵਪੂਰਨ ਵਾਧਾ ਹੋਇਆ, ਜਿਸਨੇ ਸਾਰੇ ਰਿਕਾਰਡ ਤੋੜ ਦਿੱਤੇ।
ਇਹ ਵੀ ਪੜ੍ਹੋ : ਪੈਨ ਕਾਰਡ ਨਾਲ ਜੁੜੇ ਨਿਯਮਾਂ ਵਿਚ ਹੋਇਆ ਬਦਲਾਅ, ਜਾਣੋ ਕਿਹੜੇ ਲੋਕਾਂ 'ਤੇ ਹੋਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਹਾਸ਼ਿਵਰਾਤਰੀ ’ਤੇ ਆਸਥਾ ਦੀ ਅਨੋਖੀ ਤਸਵੀਰ, ਇਸ ਕਲਾਕਾਰ ਨੇ ‘ਟੁੱਥ ਪਿੱਕ’ ਨਾਲ ਬਣਾਇਆ ਸ਼ਿਵਲਿੰਗ (ਤਸਵੀਰਾਂ)
NEXT STORY