ਦੁਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਤੇ ਸੈਕਟਰੀ ਜੈ ਸ਼ਾਹ ਨੇ 5ਵੀਂ ਬਾਰ ਆਈ. ਪੀ. ਐੱਲ. ਖਿਤਾਬ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਮੰਗਲਵਾਰ 20 ਕਰੋੜ ਰੁਪਏ ਦੀ ਜੇਤੂ ਪੁਰਸਕਾਰ ਰਾਸ਼ੀ ਦਿੱਤੀ। ਗਾਂਗੁਲੀ ਨੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਜੇਤੂ ਟਰਾਫੀ ਦਿੱਤੀ। ਪਹਿਲੀ ਬਾਰ ਫਾਈਨਲ 'ਚ ਪਹੁੰਚ ਕੇ ਉਪ ਜੇਤੂ ਰਹੀ ਦਿੱਲੀ ਕੈਪੀਟਲਸ ਦੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ 12.50 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਗਈ। ਫਾਈਨਲ ਤੋਂ ਬਾਅਦ ਵਿਅਕਤੀਗਤ ਪੁਰਸਕਾਰ ਦਿੱਤੇ ਗਏ। ਫਾਈਨਲ ਦਾ ਮੈਨ ਆਫ ਦਿ ਮੈਚ- ਟ੍ਰੇਂਟ ਬੋਲਟ।
ਉੱਭਰਦਾ ਖਿਡਾਰੀ- ਦੇਵਦੱਤ ਪਡੀਕਲ
ਫੇਅਰ-ਪਲੇਅ ਐਵਾਰਡ- ਮੁੰਬਈ ਇੰਡੀਅਨਜ਼
ਗੇਮਚੇਂਜਰ ਆਫ ਦਿ ਸੀਜ਼ਨ- ਲੋਕੇਸ਼ ਰਾਹੁਲ
ਸੁਪਰ ਸਟ੍ਰਾਈਕਰ ਆਫ ਦਿ ਸੀਜ਼ਨ- ਕਿਰੋਨ ਪੋਲਾਰਡ
ਸਭ ਤੋਂ ਜ਼ਿਆਦਾ ਛੱਕੇ- ਇਸ਼ਾਨ ਕਿਸ਼ਨ
ਪਾਵਰ ਪਲੇਅਰ ਆਫ ਦਿ ਸੀਜ਼ਨ- ਟ੍ਰੇਂਟ ਬੋਲਟ
ਪਰਪਲ ਕੈਪ- ਕੈਗਿਸੋ ਰਬਾਡਾ
ਆਰੇਂਜ ਕੈਪ- ਲੋਕੇਸ਼ ਰਾਹੁਲ
ਸਭ ਤੋਂ ਕੀਮਤੀ ਖਿਡਾਰੀ- ਜੋਫ੍ਰਾ ਆਰਚਰ
ਸਪੀਡ ਚੈੱਸ ਸ਼ਤਰੰਜ : ਅਮਰੀਕਾ ਦਾ ਵੇਸਲੀ ਸੋ ਕੁਆਰਟਰ ਫਾਈਨਲ 'ਚ
NEXT STORY