ਮੁੰਬਈ— ਅਮਰੀਕਾ ਦਾ ਤੀਜਾ ਦਰਜਾ ਪ੍ਰਾਪਤ ਸਚੀਆ ਵਿਕਰੀ ਅਤੇ ਵਿੰਬਲਡਨ ਦੀ ਸਾਬਕਾ ਉਪ ਜੇਤੂ ਜਰਮਨ ਖਿਡਾਰਨ ਸੈਬਾਈਨ ਲਿਸਕੀ 125,000 ਡਾਲਰ ਇਨਾਮੀ ਐੱਲ ਐਂਡ ਟੀ ਮੁੰਬਈ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚੋਂ ਬਾਹਰ ਹੋ ਗਈਆਂ। ਦੋ ਮਹੀਨੇ ਬਾਅਦ ਪਹਿਲਾ ਮੈਚ ਖੇਡ ਰਹੀ ਵਿਕਰੀ ਜਦੋਂ 6-2, 5-7, 1-5 ਨਾਲ ਪਿੱਛੇ ਚਲ ਰਹੀ ਸੀ ਉਦੋਂ ਉਸ ਨੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ।
ਲਿਸਕੀ ਨੂੰ ਜਾਪਾਨ ਦੀ ਅਠਵਾਂ ਦਰਜਾ ਪ੍ਰਾਪਤ ਨਾਓ ਹਿਬਿਨੋ ਨੇ 3-6, 6-3, 6-4 ਨਾਲ ਹਰਾਇਆ। ਪਿਛਲੇ ਸਾਲ ਦੀ ਉਪ ਜੇਤੂ ਸਲੋਵੇਨੀਆ ਦੀ ਡਾਲਿਲਾ ਜਾਕੁਪੋਵਿਚ ਨੇ ਵੀ ਰੂਸ ਦੀ ਵੇਰੋਨਿਕਾ ਨੂੰ 6-4, 6-1 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।

ਭਾਰਤ ਦੀ ਨੰਬਰ ਦੋ ਕਰਮਨ ਕੌਰ ਥਾਂਡੀ ਬੁੱਧਵਾਰ ਨੂੰ ਚੋਟੀ ਦਾ ਦਰਜਾ ਪ੍ਰਾਪਤ ਚੀਨੀ ਖਿਡਾਰੀ ਸਾਈਸਾਈ ਝੇਂਗ ਨਾਲ ਭਿੜੇਗੀ। ਕਰਮਨ ਨੇ ਇਸ ਮੈਚ ਬਾਰੇ ਕਿਹਾ, ''ਮੈਂ ਟੂਰਨਾਮੈਂਟ 'ਚ ਆਪਣੇ ਲਈ ਵੱਡੇ ਟੀਚੇ ਤੈਅ ਕੀਤੇ ਹਨ ਪਰ ਮੈਂ ਸਾਈਸਾਈ ਖਿਲਾਫ ਪਹਿਲੇ ਮੈਚ 'ਚ ਧਿਆਨ ਕੇਂਦਰਤ ਕਰ ਰਹੀ ਹਾਂ ਅਤੇ ਮੈਂ ਆਪਣਾ ਸੌ ਫੀਸਦੀ ਦੇਵਾਂਗੀ।
ਕਪਤਾਨੀ ਤਾਂ ਮਿਲ ਗਈ ਪਰ ਯੋ-ਯੋ ਟੈਸਟ 'ਚ ਫੈਲ ਹੋਇਆ ਯੂ.ਪੀ. ਦਾ ਨਵਾਂ ਕਪਤਾਨ
NEXT STORY