ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਦੂਜੀ ਰਿਸੈਪਸ਼ਨ ਪਾਰਟੀ ਮੁੰਬਈ ਦੇ 'ਸੇਂਟ ਰੇਗਿਸ ਹੋਟਲ' ਰੱਖੀ ਗਈ। ਇਸ ਪਾਰਟੀ 'ਚ ਟੀਮ ਦੇ ਕਈ ਦਿੱਗਜ ਕ੍ਰਿਕਟਰਾਂ ਨੇ ਐਂਟਰੀ ਮਾਰੀ ਅਤੇ ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਸੁਪਰਸਟਾਰ ਵੀ ਸ਼ਾਮਲ ਹੋਏ।
ਇਸ ਪਾਰਟੀ 'ਚ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨੇ ਕਾਫੀ ਮਸਤੀ ਕੀਤੀ। ਇਸ ਦੌਰਾਨ ਹੇਜਲ ਕੀਚ ਅਤੇ ਗੀਤਾ ਬਸਰਾ ਉਨ੍ਹਾਂ ਦੇ ਨਾਲ ਨਹੀਂ ਸਨ। ਇੱਥੇ ਪਹੁੰਚਦੇ ਹੀ ਦੋਹਾਂ ਨੇ ਮਸਤੀ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਉਨ੍ਹਾਂ ਕੈਮਰੇ ਦੇ ਸਾਹਮਣੇ ਇਕ ਦੂਜੇ ਦਾ ਹੱਥ ਫੜਿਆ, ਫਿਰ ਰੋਮਾਂਟਿਕ ਹੋਣ ਦੀ ਐਕਟਿੰਗ ਕਰਨ ਲੱਗੇ। ਇਸ ਤੋਂ ਬਾਅਦ ਯੁਵੀ ਨੇ ਹਰਭਜਨ ਨਾਲ ਮਜ਼ਾਕ ਕਰਦੇ ਹੋਏ ਉਸ ਦੇ ਪਹਿਰਾਵੇ ਦਾ ਮਜ਼ਾਕ ਉਡਾਇਆ।
ਜ਼ਿਕਰਯੋਗ ਹੈ ਕਿ ਮੁੰਬਈ 'ਚ ਹੋਏ ਇਸ ਰਿਸੈਪਸ਼ਨ 'ਚ ਟੀਮ ਇੰਡੀਆ ਦੇ ਕਈ ਸਾਬਕਾ ਅਤੇ ਵਰਤਮਾਨ ਕ੍ਰਿਕਟਰ ਪਹੁੰਚੇ ਅਤੇ ਪਾਰਟੀ 'ਚ ਐੱਮ.ਐੱਸ. ਧੋਨੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਚੇਤੇਸ਼ਵਰ ਪੁਜਾਰਾ, ਹਰਭਜਨ ਸਿੰਘ, ਯੁਵਰਾਜ ਸਿੰਘ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮਨੀਸ਼ ਪਾਂਡੇ, ਰਵਿੰਦਰ ਜਡੇਜਾ, ਉਮੇਸ਼ ਯਾਦਵ, ਆਰ. ਅਸ਼ਵਿਨ ਜਿਹੇ ਵਰਤਮਾਨ ਕ੍ਰਿਕਟਰ ਪਹੁੰਚੇ। ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਰਹੇ ਸਚਿਨ ਤੇਂਦੁਲਕਰ, ਆਸ਼ੀਸ਼ ਨਹਿਰਾ, ਵਰਿੰਦਰ ਸਹਿਵਾਗ, ਜ਼ਹੀਰ ਖਾਨ, ਅਨਿਲ ਕੁੰਬਲੇ, ਸੁਨੀਲ ਗਾਵਸਕਰ ਅਤੇ ਸੰਦੀਪ ਪਾਟਿਲ ਜਿਹੇ ਦਿੱਗਜ ਵੀ ਇੱਥੇ ਪਹੁੰਚੇ।
ਗ੍ਰੈਂਡਮਾਸਟਰਸ ਅਤੇ ਜੂਨੀਅਰ ਸ਼ਤਰੰਜ 30 ਦਸੰਬਰ ਤੋਂ
NEXT STORY