ਮੁੰਬਈ, (ਭਾਸ਼ਾ) ਮੁੰਬਈ ਨੇ ਫਾਈਨਲ ਵਿਚ ਵਿਦਰਭ ਨੂੰ 169 ਦੌੜਾਂ ਨਾਲ ਹਰਾ ਕੇ ਆਪਣਾ ਹੀ ਰਿਕਾਰਡ ਸੁਧਾਰਿਆ ਅਤੇ 42ਵੀਂ ਵਾਰ ਰਣਜੀ ਟਰਾਫੀ ਜਿੱਤੀ। ਜਿੱਤ ਲਈ 538 ਦੌੜਾਂ ਦੇ ਲਗਭਗ ਅਸੰਭਵ ਟੀਚੇ ਦਾ ਪਿੱਛਾ ਕਰਦੇ ਹੋਏ ਵਿਦਰਭ ਦੇ ਬੱਲੇਬਾਜ਼ਾਂ ਨੇ ਲੜਾਕੂ ਜਜ਼ਬਾ ਦਿਖਾਇਆ ਅਤੇ ਮੁੰਬਈ ਨੂੰ ਲੰਬਾ ਇੰਤਜ਼ਾਰ ਕਰਾਇਆ। ਵਿਦਰਭ ਦੇ ਕਪਤਾਨ ਅਕਸ਼ੇ ਵਾਡਕਰ ਅਤੇ ਹਰਸ਼ ਦੁਬੇ ਨੇ ਇਕ ਵਾਰ ਮੁੰਬਈ ਨੂੰ ਮੁਸੀਬਤ ਵਿਚ ਪਾ ਦਿੱਤਾ ਸੀ। ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਰਹੇ ਧਵਲ ਕੁਲਕਰਨੀ ਨੇ ਉਮੇਸ਼ ਯਾਦਵ ਨੂੰ ਆਊਟ ਕਰਕੇ ਵਿਦਰਭ ਦੀ ਪਾਰੀ ਦਾ ਅੰਤ ਕੀਤਾ। ਵਾਡਕਰ ਨੇ 199 ਗੇਂਦਾਂ ਵਿੱਚ 102 ਦੌੜਾਂ ਅਤੇ ਕਰੁਣ ਨਾਇਰ ਨੇ 74 ਦੌੜਾਂ ਬਣਾਈਆਂ ਪਰ ਮੁੰਬਈ ਦਾ ਦਬਦਬਾ ਖ਼ਤਮ ਨਹੀਂ ਕਰ ਸਕੇ। ਮੁੰਬਈ ਲਈ ਤਨੁਸ਼ ਕੋਟੀਅਨ ਨੇ 95 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ : ਸਾਬਕਾ ਚੈਂਪੀਅਨ ਮੱਧ ਪ੍ਰਦੇਸ਼ ਅਤੇ ਬੰਗਾਲ ਜਿੱਤੇ
NEXT STORY