ਸਪੋਰਟਸ ਡੈਸਕ- ਆਈਸੀਸੀ ਨੇ ਆਖਿਰਕਾਰ ਕ੍ਰਿਕਟ ਵਿਸ਼ਵ ਕੱਪ 2023 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਟੂਰਨਾਮੈਂਟ ਦਾ ਉਦਘਾਟਨੀ ਅਤੇ ਫਾਈਨਲ ਮੈਚ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਬੀਸੀਸੀਆਈ ਅਤੇ ਆਈਸੀਸੀ ਵੱਲੋਂ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰਨ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ 'ਚ ਸਾਬਕਾ ਭਾਰਤੀ ਸਟਾਰ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਪਹੁੰਚੇ ਸਨ।
ਇਹ ਵੀ ਪੜ੍ਹੋ: Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ
ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਹੋਏ ਮੁਰਲੀਧਰਨ ਅਤੇ ਸਹਿਵਾਗ ਨੇ 3-3 ਅਜਿਹੇ ਬੱਲੇਬਾਜ਼ਾਂ ਨੂੰ ਚੁਣਿਆ ਜੋ ਕ੍ਰਿਕਟ ਵਿਸ਼ਵ ਕੱਪ ਨੂੰ ਹਿਲਾ ਸਕਦੇ ਹਨ। ਮੁਰਲੀ ਨੇ ਕਿਹਾ ਕਿ ਵਿਰਾਟ ਕੋਹਲੀ, ਜੋ ਰੂਟ ਅਤੇ ਬਾਬਰ ਆਜ਼ਮ ਵਿਸ਼ਵ ਕੱਪ ਦੇ ਚੋਟੀ ਦੇ ਸਕੋਰਰ ਬਣ ਸਕਦੇ ਹਨ। ਉਸ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਕੋਈ ਵੀ ਖਿਡਾਰੀ ਰੋਹਿਤ ਸ਼ਰਮਾ ਦੇ ਇੱਕ ਵਿਸ਼ਵ ਕੱਪ 'ਚ ਪੰਜ ਸੈਂਕੜੇ ਦੇ ਰਿਕਾਰਡ ਨੂੰ ਤੋੜ ਸਕਦਾ ਹੈ। ਮੁਰਲੀ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਹੋਵੇਗਾ। ਤੁਹਾਨੂੰ ਸਿਰਫ਼ 9 ਤੋਂ 10 ਜਾਂ 11 ਮੈਚ ਮਿਲਦੇ ਹਨ। ਇਸ ਲਈ ਇਸ ਨੂੰ ਤੋੜਨਾ ਬਹੁਤ ਮੁਸ਼ਕਲ ਹੈ।
ਇਹ ਵੀ ਪੜ੍ਹੋ: 2nd Ashes : ਮੋਇਨ ਅਲੀ ਦੀ ਥਾਂ ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਇੰਗਲੈਂਡ ਟੀਮ 'ਚ ਜਗ੍ਹਾ
ਮੁਰਲੀ ਨੇ ਇਸ ਦੌਰਾਨ ਕਿਹਾ ਕਿ ਸਪਿਨਰ ਵਿਸ਼ਵ ਕੱਪ 'ਤੇ ਹਾਵੀ ਹੋ ਸਕਦੇ ਹਨ। ਚੋਟੀ ਦੇ ਵਿਕਟ ਲੈਣ ਵਾਲਿਆਂ ਲਈ ਮੇਰੀ ਚੋਣ ਆਦਿਲ ਰਾਸ਼ਿਦ, ਰਾਸ਼ਿਦ ਖਾਨ ਹੋਵੇਗੀ। ਜੇਕਰ ਰਵਿੰਦਰ ਜਡੇਜਾ ਸਾਰੇ ਮੈਚ ਖੇਡਦਾ ਹੈ ਤਾਂ ਉਹ ਵੀ ਚੋਟੀ ਦਾ ਦਾਅਵੇਦਾਰ ਹੋਵੇਗਾ।
ਇਸ ਦੇ ਨਾਲ ਹੀ ਸਹਿਵਾਗ ਨੇ ਇਸ ਦੌਰਾਨ ਆਪਣੇ ਪਸੰਦੀਦਾ ਕ੍ਰਿਕਟਰਾਂ ਬਾਰੇ ਵੀ ਗੱਲ ਕੀਤੀ। ਸਹਿਵਾਗ ਨੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਡੇਵਿਡ ਵਾਰਨਰ ਨੂੰ ਵਿਸ਼ਵ ਕੱਪ 'ਚ ਸਭ ਤੋਂ ਵੱਧ ਸਕੋਰਰ ਵਜੋਂ ਚੁਣਿਆ। ਸਹਿਵਾਗ ਨੇ ਕਿਹਾ- ਮੈਨੂੰ ਯਕੀਨ ਹੈ ਕਿ ਵਿਰਾਟ ਕੋਹਲੀ ਬਹੁਤ ਜ਼ਿਆਦਾ ਦੌੜਾਂ ਬਣਾਵੇਗਾ ਅਤੇ ਉਹ ਭਾਰਤ ਲਈ ਵਿਸ਼ਵ ਕੱਪ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗਾ। ਇਹ ਵੀ ਸੰਭਵ ਹੈ ਕਿ ਵਿਰਾਟ ਕੋਹਲੀ ਇਸ ਵਿਸ਼ਵ ਕੱਪ 'ਚ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਧ ਵਨਡੇ ਸੈਂਕੜਿਆਂ ਦਾ ਰਿਕਾਰਡ ਤੋੜ ਦੇਣਗੇ। ਵਰਿੰਦਰ ਸਹਿਵਾਗ ਨੇ ਵਿਸ਼ਵ ਕੱਪ 2023 ਦੇ ਫਾਈਨਲਿਸਟ ਵਜੋਂ ਭਾਰਤ ਅਤੇ ਆਸਟ੍ਰੇਲੀਆ ਨੂੰ ਚੁਣਿਆ, ਜਦੋਂ ਕਿ ਮੁਥੱਈਆ ਮੁਰਲੀਧਰਨ ਨੇ ਭਾਰਤ ਅਤੇ ਇੰਗਲੈਂਡ ਨੂੰ ਫਾਈਨਲਿਸਟ ਵਜੋਂ ਚੁਣਿਆ।
ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਫ ਚੈਂਪੀਅਨਸ਼ਿਪ : ਭਾਰਤ ਨੇ ਕੁਵੈਤ ਦੇ ਖ਼ਿਲਾਫ਼ ਖੇਡਿਆ ਡਰਾਅ, ਸੈਮੀਫਾਈਨਲ 'ਚ ਲੇਬਨਾਨ ਨਾਲ ਹੋਵੇਗਾ ਮੁਕਾਬਲਾ
NEXT STORY