ਕੋਲਕਾਤਾ– ਤਜਰਬੇਕਾਰ ਬੱਲੇਬਾਜ਼ ਅਨੁਸਤੂਪ ਮਜੂਮਦਾਰ ਨੂੰ ਅਭਿਮਨਯੂ ਈਸ਼ਵਰਨ ਦੀ ਜਗ੍ਹਾ ਆਗਾਮੀ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਕ੍ਰਿਕਟ ਟੂਰਨਾਮੈਂਟ ਲਈ ਬੰਗਾਲ ਦਾ ਕਪਤਾਨ ਬਣਾਇਆ ਗਿਆ ਹੈ। ਸ਼੍ਰੀਵਤਸਵ ਗੋਸਵਾਮੀ ਟੀਮ ਦਾ ਉਪ ਕਪਤਾਨ ਹੋਵੇਗਾ, ਜਿਸ ਵਿਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੇ ਭਰਾ ਮੁਹੰਮਦ ਕੈਫ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਕੈਫ ਆਲਰਾਊਂਡਰ ਖਿਡਾਰੀ ਹੈ, ਜਿਹੜਾ ਤੇਜ਼ ਗੇਂਦਬਾਜ਼ੀ ਕਰਦਾ ਹੈ। ਮਜੂਮਦਾਰ ਨੇ ਪਿਛਲੇ ਸੈਸ਼ਨ ਵਿਚ ਆਪਣੇ ਦਮ ’ਤੇ ਟੀਮ ਨੂੰ ਫਾਈਨਲ ਵਿਚ ਪਹੁੰਚਿਆ ਸੀ, ਜਿਸ ਦਾ ਐਵਾਰਡ ਉਸ ਨੂੰ ਕਪਤਾਨੀ ਦੇ ਤੌਰ ’ਤੇ ਮਿਲਿਆ ਹੈ। ਬੰਗਾਲ ਕ੍ਰਿਕਟ ਸੰਘ (ਸੀ. ਏ. ਪੀ.) ਨੇ ਹਾਲਾਂਕਿ ਦੱਸਿਆ ਕਿ 36 ਸਾਲਾ ਮਜੂਮਦਾਰ ਸਿਰਫ ਘਰੇਲੂ ਟੀ-20 ਟੂਰਨਾਮੈਂਟ ਲਈ ਟੀਮ ਦਾ ਕਪਤਾਨ ਬਣਾਇਆ ਬਣਾਇਆ ਗਿਆ ਤਾਂ ਕਿ ਈਸ਼ਵਰਨ ਦੇ ‘ਕਪਤਾਨੀ ਦੇ ਭਾਰ’ ਨੂੰ ਘੱਟ ਕੀਤਾ ਜਾ ਸਕੇ।
ਬੰਗਾਲ ਦੀ ਟੀਮ 10 ਤੋਂ 31 ਜਨਵਰੀ ਤਕ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿਚ ਤਾਮਿਲਨਾਡੂ, ਝਾਰਖੰਡ, ਓਡਿਸ਼ਾ, ਅਸਮ ਤੇ ਹੈਦਰਾਬਾਦ ਦੇ ਨਾਲ ਗਰੁੱਪ-ਬੀ ਵਿਚ ਹੈ। ਟੀਮ ਨੂੰ ਹਾਲਾਂਕਿ ਘਰੇਲੂ ਮੈਦਾਨ ਵਿਚ ਮੈਚ ਖੇਡਣ ਦਾ ਫਾਇਦਾ ਮਿਲੇਗਾ।
ਬੰਗਾਲ ਟੀਮ : ਅਨੁਸਤੂਪ ਮਜੂਮਦਾਰ (ਕਪਤਾਨ), ਸ਼੍ਰੀਵਤਸ ਗੋਸਵਾਮੀ (ਉਪ ਕਪਤਾਨ), ਅਭਿਮਨਯੂ ਈਸ਼ਵਰਨ, ਮਨੋਜ ਤਿਵਾੜੀ, ਸੁਦੀ ਚੈਟਰਜੀ, ਇਸ਼ਾਨ ਪੋਰੇਲ, ਰਿਤਵਿਕ ਰਾਏ ਚੌਧਰੀ, ਵਿਵੇਕ ਸਿੰਘ, ਸ਼ਾਹਬਾਜ ਅਹਿਮਦ, ਅਰਨਬ ਨੰਦੀ, ਮੁਕੇਸ਼ ਕੁਮਾਰ, ਆਕਾਸ਼ ਦੀਪ, ਅਭਿਸ਼ੇਕ ਦਾਸ, ਮੁਹੰਮਦ ਕੈਫ, ਅਰਿਤਰ ਚੈਟਰਜੀ, ਸੁਵਨਕਰ ਬਾਲ, ਰਿਤਿਕ ਚੈਟਰਜੀ, ਪ੍ਰਯਾਸ ਰੇ ਬਰਮਨ, ਕੈਫ ਮੁਹੰਮਦ, ਰਵੀਕਾਂਤ ਸਿੰਘ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਦੇ ਘਰੇਲੂ ਕ੍ਰਿਕਟ ’ਚ ਹੋਵੇਗਾ ਬਦਲਾਅ, ਦੋ-ਡਿਵੀਜ਼ਨ ਲੀਗ ਪ੍ਰਣਾਲੀ ਹੋਵੇਗੀ ਲਾਗੂ
NEXT STORY