ਨਵੀਂ ਦਿੱਲੀ— 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਬੇਸ਼ੱਕ ਇਸ ਸਾਲ ਦੀ ਏਸ਼ੀਆਈ ਚੈਂਪੀਅਨਸ਼ਿਪ ਵਿਚ ਨਹੀਂ ਉਤਰ ਰਿਹਾ ਹੈ ਪਰ ਉਸਦਾ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਦਾ ਟੀਚਾ ਹੈ। 2008 ਦੀਆਂ ਬੀਜਿੰਗ ਓਲੰਪਿਕ ਵਿਚ ਕਾਂਸੀ ਤੇ 2012 ਦੀਆਂ ਲੰਡਨ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਣ ਅਤੇ ਇਸ ਵਿਚਾਲੇ 2010 ਵਿਸ਼ਵ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਸੁਸ਼ੀਲ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਸ਼ੁਰੂਆਤੀ ਦੌਰ ਵਿਚ ਹੀ ਬਾਹਰ ਹੋਣ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ ਹੈ ਹਾਲਾਂਕਿ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਉਸ ਨੇ ਸੋਨ ਤਮਗਾ ਜਿੱਤਿਆ ਸੀ।
ਸੁਸ਼ੀਲ ਨੇ ਚੀਨ ਵਿਚ 23 ਤੋਂ 28 ਅਪ੍ਰੈਲ ਤਕ ਹੋਣ ਵਾਲੀ ਏਸ਼ਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਸੋਨੀਪਤ ਵਿਚ ਟ੍ਰਾਇਲ ਨਹੀਂ ਦਿੱਤਾ ਸੀ, ਜਿਸ ਤੋਂ ਬਾਅਦ ਉਸਦੇ ਭਵਿੱਖ ਨੂੰ ਲੈ ਕੇ ਕਈ ਅਟਕਲਾਂ ਲਾਈਆਂ ਜਾ ਰਹੀਆਂ ਹਨ ਪਰ ਸੁਸ਼ੀਲ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਮੰਗਲਵਾਰ ਨੂੰ ਉਕਤ ਗੱਲਾਂ ਕਹੀਆਂ। ਉਸ ਨੇ ਕਿਹਾ, ''ਮੇਰੀ ਟ੍ਰੇਨਿੰਗ ਦੁਬਾਰਾ ਸ਼ੁਰੂ ਹੋ ਗਈ ਹੈ ਤੇ ਮੈਂ ਹੌਲੀ-ਹੌਲੀ ਉਨ੍ਹਾਂ ਸਾਰੀਆਂ ਕਮੀਆਂ 'ਤੇ ਕੰਮ ਕਰ ਰਿਹਾ ਹਾਂ ਜਿਹੜੀਆਂ ਪਹਿਲਾਂ ਸਨ। ਜਿਵੇਂ ਹੀ ਇਹ ਕਮੀਆਂ ਦੂਰ ਹੋ ਜਾਣਗੀਆਂ, ਮੈਂ ਕੁਸ਼ਤੀ ਦੇ ਰਣ ਵਿਚ ਉਤਰ ਜਾਵਾਂਗਾ। ਮੇਰਾ ਧਿਆਨ ਓਲੰਪਿਕ ਕੁਆਲੀਫਾਇਰ 'ਤੇ ਹੈ, ਮੇਰਾ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਉਤਰਨ ਦਾ ਇਰਾਦਾ ਹੈ, ਜਿੱਥੇ ਓਲੰਪਿਕ ਲਈ ਵੱਧ ਕੋਟਾ ਸਥਾਨ ਹੁੰਦੇ ਹਨ। ਹਰ ਪਹਿਲਵਾਨ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟਾਂ 'ਤੇ ਨੇੜਿਓਂ ਨਜ਼ਰ ਰੱਖਦਾ ਹੈ ਤੇ ਉਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਸ਼ ਨੂੰ ਕਿੱਥੇ ਆਪਣਾ ਪੂਰਾ ਜ਼ੋਰ ਲਾਉਣਾ ਹੈ।''
ਸ਼ਾਟਗਨ ਵਿਸ਼ਵ ਕੱਪ : ਪ੍ਰਿਥਵੀਰਾਜ-ਕਾਇਨਾਨ ਫਾਈਨਲ 'ਚ, ਮਹਿਲਾ ਟਰੈਪ ਟੀਮ ਟੂਰਨਾਮੈਂਟ ਤੋਂ ਬਾਹਰ
NEXT STORY