ਪ੍ਰਿਟੋਰੀਆ (ਦੱਖਣੀ ਅਫਰੀਕਾ)– ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਮੁਰਲੀ ਸ਼੍ਰੀਸ਼ੰਕਰ ਨੇ ਇੱਥੇ ਸਿੰਬਾਈਨ ਕਲਾਸਿਕ 2026 ਐਥਲੈਟਿਕਸ ਮੀਟ ’ਚ ਪੁਰਸ਼ਾਂ ਦਾ ਲੌਂਗ ਜੰਪ ਦਾ ਖਿਤਾਬ ਜਿੱਤ ਕੇ ਇਸ ਸੈਸ਼ਨ ਦੀ ਆਪਣੀ ਸ਼ਾਨਦਾਰ ਸ਼ੁਰੂਆਤ ਨੂੰ ਜਾਰੀ ਰੱਖਿਆ।
ਪਿਲਡਿਚ ਸਟੇਡੀਅਮ ’ਚ ਮੁਕਾਬਲਾ ਕਰਦੇ ਹੋਏ 27 ਸਾਲਾ ਭਾਰਤੀ ਐਥਲੀਟ ਨੇ ਮੰਗਲਵਾਰ ਨੂੰ 8.12 ਮੀਟਰ ਦੀ ਛਾਲ ਲਾ ਕੇ ਇਹ ਪ੍ਰਤੀਯੋਗਿਤਾ ਜਿੱਤ ਲਈ। ਉਸ ਨੇ ਦੱਖਣੀ ਅਫਰੀਕੀ ਜੋੜੀ ਦਿਵਾਨ ਮੈਨੂਅਲ (8.07 ਮੀਟਰ) ਤੇ ਰਿਓ 2016 ਦੇ ਚਾਂਦੀ ਤਮਗਾ ਜੇਤੂ ਲੁਵੋ ਮਾਨਯੋਂਗਾ (7.86 ਮੀਟਰ) ਨੂੰ ਪਿੱਛੇ ਛੱਡ ਦਿੱਤਾ। ਸਿੰਬਾਈਨ ਕਲਾਸਿਕ 2026 ਇਕ ਵਰਲਡ ਐਥਲੈਟਿਕਸ ਕਾਂਟੀਨੈਂਟਲ ਟੂਰ ਸਿਲਵਰ, ਸ਼੍ਰੇਣੀ-ਬੀ ਪੱਧਰ ਦਾ ਈਵੈਂਟ ਹੈ।
ਸ਼੍ਰੀਸ਼ੰਕਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 8.41 ਮੀਟਰ ਹੈ, ਜਿਹੜਾ ਉਸ ਨੇ ਤਿੰਨ ਸਾਲ ਪਹਿਲਾਂ ਭਾਰਤੀ ਚੈਂਪੀਅਨਸ਼ਿਪ ’ਚ ਹਾਸਲ ਕੀਤਾ ਸੀ। ਪੁਰਸ਼ਾਂ ਦੀ ਲੰਬੀ ਕੂਦ ਦਾ ਰਾਸ਼ਟਰੀ ਰਿਕਾਰਡ ਜੇਸਵਿਨ ਐਲਡ੍ਰਿਨ ਦੇ ਨਾਂ ਹੈ, ਜਿਸ ਨੇ 8.42 ਮੀਟਰ ਦੀ ਛਾਲ ਲਾਈ ਸੀ।
ਇਹ ਇਸ ਸੈਸ਼ਨ ’ਚ ਸ਼੍ਰੀਸ਼ੰਕਰ ਦੀ ਦੂਜੀ ਮੁਕਾਬਲੇਬਾਜ਼ੀ ਵਾਲੀ ਹਾਜ਼ਰੀ ਸੀ। ਇਸ ਤੋਂ ਪਹਿਲਾਂ ਇਸੇ ਮਹੀਨੇ ਬੈਂਗਲੁਰੂ ’ਚ ਆਯੋਜਿਤ ਪਹਿਲੀ ਭਾਰਤੀ ਐਥਲੈਟਿਕਸ ਸੀਰੀਜ਼ ’ਚ ਵੀ ਉਸ ਨੇ ਜਿੱਤ ਹਾਸਲ ਕੀਤੀ ਸੀ, ਜਿੱਥੇ ਉਸ ਨੇ 8.15 ਮੀਟਰ ਦਾ ਜੰਪ ਲਾਇਆ ਸੀ। ਇਸ ਦੇ ਨਾਲ ਹੀ, ਸ਼੍ਰੀਸ਼ੰਕਰ ਨੇ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਵੱਲੋਂ ਏਸ਼ੀਆਈ ਖੇਡਾਂ ਲਈ ਨਿਰਧਾਰਿਤ 7.91 ਮੀਟਰ ਦੇ ਕੁਆਲੀਫਾਈੰਗ ਮਿਆਰ ਨੂੰ ਵੀ ਪਾਰ ਕਰ ਲਿਆ।
IPL ਵਿਚਾਲੇ ਕਸੂਤੇ ਫਸੇ 'ਕਪਤਾਨ ਸਾਬ੍ਹ', ਹੋ ਸਕਦੀ ਹੈ ਗ੍ਰਿਫ਼ਤਾਰੀ
NEXT STORY