ਪਣਜੀ– ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਅਗਲੇ ਵਿਰੋਧੀ ਅਰਤਿਅਸ਼ ਲੋਪਸਨ ਦਾ ਕੱਦ ਉਸ ਤੋਂ ਲੰਬਾ ਹੈ ਪਰ ਭਾਰਤੀ ਪੇਸ਼ੇਵਰ ਮੁੱਕੇਬਾਜ਼ ਨੇ ਉਸ ਨੂੰ ‘ਬੱਚਾ’ ਕਰਾਰ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਹ ਰੂਸ ਦੇ ਇਸ ਖਿਡਾਰੀ ਵਿਰੁੱਧ ਸ਼ੁੱਕਰਾਵਰ ਨੂੰ ਜਦੋਂ ਰਿੰਗ ਵਿਚ ਉਤਰੇਗਾ ਤਾਂ ਉਸਦਾ ਅਜੇਤੂ ਕ੍ਰਮ ਜਾਰੀ ਰਹੇਗਾ।
ਇਹ ਖ਼ਬਰ ਪੜ੍ਹੋ- ਕੋਰੋਨਾ ਕਾਰਨ ਨਰਿੰਦਰ ਮੋਦੀ ਸਟੇਡੀਅਮ 'ਚ ਹੁਣ ਬਿਨਾਂ ਦਰਸ਼ਕਾਂ ਦੇ ਹੋਣਗੇ ਮੈਚ
ਵਿਜੇਂਦਰ ਤੇ ਲੋਪਸਨ ਵਿਚਾਲੇ ਸੁਪਰ ਮਿਡਲਵੇਟ (76 ਕਿ. ਗ੍ਰਾ. ਭਾਰ ਵਰਗ) ਮੁਕਾਬਲਾ ਗੋਆ ਦੇ ਪਣਜੀ ਵਿਚ ‘ਮੈਜੇਸਟਿਕ ਪ੍ਰਾਈਡ’ ਕੈਸਿਨੋ ਜਹਾਜ਼ ਦੀ ਛੱਤ (ਰੂਫਟਾਪ ਡੈੱਕ) ’ਤੇ ਖੇਡਿਆ ਜਾਵੇਗਾ, ਜਿਸ ਨੂੰ ‘ਬੈਟਲ ਆਫ ਸ਼ਿੱਪ’ ਦਾ ਨਾਂ ਦਿੱਤਾ ਗਿਆ ਹੈ। ਦੋਵੇਂ ਮੁੱਕੇਬਾਜ਼ਾਂ ਨੇ ਗੋਆ ਪਹੁੰਚ ਕੇ ਇਸ ਮੁਕਾਬਲੇ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਪੇਸ਼ੇਵਰ ਕਰੀਅਰ ਵਿਚ ਵਿਜੇਂਦਰ ਅਜੇ ਤਕ ਅਜੇਤੂ ਰਿਹਾ ਹੈ ਪਰ ਉਸ ਨੂੰ ਇਸ ਸਵਰੂਪ ਵਿਚ 13ਵੀਂ ਜਿੱਤ ਦਰਜ ਕਰਨ ਲਈ ਛੇ ਫੁੱਟ ਚਾਰ ਇੰਚ ਦੇ ਖਿਡਾਰੀ ਦੀ ਚੁਣੌਤੀ ਤੋਂ ਪਾਰ ਪਾਉਣਾ ਪਵੇਗਾ।
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ
ਵਿਜੇਂਦਰ ਨੇ ਕਿਹਾ,‘‘ਉਹ ਲੰਬਾ ਹੈ ਤੇ ਮੈਂ ਸ਼ੁਰੂਆਤ ਵਿਚ ਥੌੜਾ ਹੌਲੀ ਖੇਡਾਂਗਾ ਪਰ ਮੈਨੂੰ ਭਰੋਸਾ ਹੈ ਕਿ ਉਸ ਨੂੰ ਹਰਾ ਦੇਵਾਂਗਾ। ਮੁੱਕੇਬਾਜ਼ੀ ਵਿਚ ਕਦ ਸਭ ਕੁਝ ਨਹੀਂ ਹੁੰਦਾ ਹੈ ਤੇ ਤੁਹਾਨੂੰ ਤਾਕਤ ਤੇ ਰਣਨੀਤੀ ਦੀ ਲੋੜ ਹੁੰਦੀ ਹੈ। ਮੈਨੂੰ ਇਸਦਾ ਤਜਰਬਾ ਹੈ ਤੇ ਲੇਪਸਨ ਅਜੇ ਬੱਚਾ ਹੈ।’’ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਇਸ ਮੁੱਕੇਬਾਜ਼ ਨੇ ਕਿਹਾ,‘‘ਮੇਰਾ ਅਜੇਤੂ ਕ੍ਰਮ 19 ਮਾਰਚ ਤੋਂ ਬਾਅਦ ਜਾਰੀ ਰਹੇਗਾ ਤੇ ਮੈਨੂੰ ਯਕੀਨ ਹੈ ਕਿ ਹਰ ਕੋਈ ਮੁੱਕੇਬਾਜ਼ੀ ਦੇ ਇਸ ਅਦਭੁੱਤ ਦਿਨ ਦਾ ਗਵਾਹ ਬਣੇਗਾ। ਵਿਰੋਧੀ ਜਿੰਨਾ ਮੁਸ਼ਿਕਲ ਹੋਵੇਗਾ, ਉਸ ਨੂੰ ਹਰਾਉਣ ਵਿਚ ਓਨਾ ਹੀ ਮਜ਼ਾ ਆਵੇਗਾ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੋਨਾ ਕਾਰਨ ਨਰਿੰਦਰ ਮੋਦੀ ਸਟੇਡੀਅਮ 'ਚ ਹੁਣ ਬਿਨਾਂ ਦਰਸ਼ਕਾਂ ਦੇ ਹੋਣਗੇ ਮੈਚ
NEXT STORY