ਸ਼ਾਰਜਾਹ (ਭਾਸ਼ਾ)– ਸ਼ੋਏਬ ਮਲਿਕ 39 ਸਾਲ ਦਾ ਹੈ ਪਰ ਅਜੇ ਵੀ ਮੈਦਾਨ ’ਤੇ ਬਣਿਆ ਹੋਇਆ ਹੈ ਤੇ ਪਾਕਿਸਤਾਨ ਦੇ ਇਸ ਤਜਰਬੇਕਾਰ ਬੱਲੇਬਾਜ਼ ਨੇ ਕਿਹਾ ਕਿ ਫਿਟਨੈੱਸ ਦੇ ਪ੍ਰਤੀ ਜਨੂੰਨੀ ਬਣਨ ਨਾਲ ਉਸਦਾ ਕੌਮਾਂਤਰੀ ਕਰੀਅਰ ਇੰਨਾ ਲੰਬਾਂ ਖਿੱਚ ਸਕਿਆ ਹੈ। ਮਲਿਕ ਪਿਛਲੀ ਸਦੀ ਤੋਂ ਕੌਮਾਂਤਰੀ ਕ੍ਰਿਕਟ ਖੇਡ ਰਿਹਾ ਹੈ। ਉਸਦੀ ਟੀਮ ਦੇ ਕੁਝ ਸਾਥੀਆਂ ਦਾ ਉਦੋਂ ਜਨਮ ਵੀ ਨਹੀਂ ਹੋਇਆ ਸੀ ਪਰ ਉਸ ਨੂੰ ਪਾਕਿਸਤਾਨ ਟੀਮ ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚ ਜਾਣਿਆ ਜਾਂਦਾ ਹੈ ਤੇ ਉਹ ਆਪਣੇ ਦਮ ’ਤੇ ਮੈਚ ਜਿੱਤਣ ਦੀ ਕਾਬਲੀਅਤ ਵੀ ਰੱਖਦਾ ਹੈ।
ਮਲਿਕ ਨੇ ਐਤਵਾਰ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਸਕਾਟਲੈਂਡ ਵਿਰੁੱਧ 18 ਗੇਂਦਾਂ ’ਤੇ 54 ਦੌੜਾਂ ਬਣਾ ਕੇ ਫਿਰ ਤੋਂ ਆਪਣੀ ਕਲਾ ਦਿਖਾਈ, ਜਿਸ ਨਾਲ ਪਾਕਿਸਤਾਨ ਨੇ 72 ਦੌੜਾਂ ਨਾਲ ਜਿੱਤ ਦਰਜ ਕੀਤੀ। ਮਲਿਕ ਨੇ ਕਿਹਾ, 'ਇਮਾਨਦਾਰੀ ਨਾਲ ਕਹਾਂ ਤਾਂ ਜਦੋਂ ਮੈਂ ਸ਼ੀਸ਼ਾ ਦੇਖਦਾ ਹਾਂ ਤਾਂ ਮੇਰੇ ਅੰਦਰ ਖੁਦ ਨੂੰ ਫਿੱਟ ਰੱਖਣ ਦਾ ਜਨੂੰਨ ਪੈਦਾ ਹੁੰਦਾ ਹੈ ਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਮੈਂ ਅੱਜ ਵੀ ਕ੍ਰਿਕਟ ਦਾ ਮਜ਼ਾ ਲੈ ਰਿਹਾ ਹਾਂ। ਇਸ ਨਾਲ ਮਦਦ ਮਿਲ ਰਹੀ ਹੈ ਤੇ ਆਖਰ ਵਿਚ ਟੀਮ ਨੂੰ ਵੀ ਇਸ ਨਾਲ ਫਾਇਦਾ ਮਿਲਦਾ ਹੈ।' ਉਸ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਅਭਿਆਸ ਕਰਨਾ ਹੋਵੇਗਾ ਅਤੇ ਮੈਂ ਇਹੀ ਕਰ ਰਿਹਾ ਹਾਂ।' ਮਲਿਕ ਨੇ ਕਿਹਾ, 'ਮੈਂ ਪੱਕਾ ਨਹੀਂ ਕਹਿ ਸਕਦਾ ਕਿ ਮੈਂ ਇਕ ਸਾਲ ਜਾਂ ਦੋ ਸਾਲ ਹੋਰ ਖੇਡਾਂਗਾ। ਇਸ ਸਮੇਂ ਇਕ ਮਹੱਤਵਪੂਰਨ ਮੁਕਾਬਲਾ ਚੱਲ ਰਿਹਾ ਹੈ ਅਤੇ ਮੈਂ ਇਸ ਬਾਰੇ ਨਹੀਂ ਸੋਚ ਰਿਹਾ ਹਾਂ।'
ਦ੍ਰਾਵਿੜ ਦੀ ਜਗ੍ਹਾ NCA ਨਿਰਦੇਸ਼ਕ ਅਹੁਦੇ ਦੀ ਰੇਸ ’ਚ ਸਭ ਤੋਂ ਅੱਗੇ VVS ਲਕਸ਼ਮਣ
NEXT STORY