ਕਰਾਚੀ- ਪਾਕਿਸਤਾਨ ਸੁਪਰ ਲੀਗ ਦਾ 6ਵਾਂ ਸੈਸ਼ਨ 20 ਫਰਵਰੀ ਤੋਂ ਇੱਥੇ ਸ਼ੁਰੂ ਹੋਵੇਗਾ, ਜਿਸ ’ਚ 30 ਦਿਨ ਦੇ ਅੰਦਰ 6 ਟੀਮਾਂ 34 ਮੈਚ ਖੇਡਣਗੀਆਂ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਫਾਈਨਲ ਮੈਚ 22 ਮਾਰਚ ਨੂੰ ਲਾਹੌਰ ਦੇ ਗਦਾਫੀ ਸਟੇਡੀਅਮ ’ਤੇ ਖੇਡਿਆ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ ਮੈਚ ਕਰਾਚੀ ਅਤੇ ਲਾਹੌਰ ’ਚ ਹੀ ਖੇਡੇ ਜਾਣਗੇ। ਵਿਦੇਸ਼ੀ ਖਿਡਾਰੀਆਂ ਨੂੰ 15 ਫਰਵਰੀ ਤੱਕ ਪਾਕਿਸਤਾਨ ਪਹੁੰਚਣ ਦੇ ਲਈ ਕਿਹਾ ਗਿਆ ਹੈ ਤੇ ਕੋਰੋਨਾ ਨੈਗੇਟਿਵ ਦੇ ਸਰਟੀਫਿਕੇਟ ਵੀ ਲਿਆਉਣੇ ਹੋਣਗੇ। ਪੀ. ਸੀ. ਬੀ. ਨੇ ਕਿਹਾ ਕਿ ਦਰਸ਼ਕਾਂ ਨੂੰ ਮੈਦਾਨ ’ਚ ਆਉਣ ਦੀ ਆਗਿਆ ਦੇਣ ’ਤੇ ਟੂਰਨਾਮੈਂਟ ਨੇੜੇ ਆਉਣ ’ਤੇ ਫੈਸਲਾ ਲਿਆ ਜਾਵੇਗਾ। ਪਹਿਲੇ ਮੈਚ ’ਚ ਕਵੇਟਾ ਗਲੇਡੀਏਟਰਸ ਦਾ ਸਾਹਮਣਾ ਕਰਾਚੀ ਕਿੰਗਜ਼ ਨਾਲ ਹੋਵੇਗਾ। ਟੂਰਨਾਮੈਂਟ ਦੇ ਲਈ ਖਿਡਾਰੀਆਂ ਦਾ ਡਰਾਫਟ 10 ਜਨਵਰੀ ਨੂੰ ਕੱਢਿਆ ਜਾਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਗੋਲਫ : ਜਸਟਿਨ ਥਾਮਸ ਤੇ ਇੰਗਲਿਸ਼ ਨੂੰ ਪਹਿਲੇ ਦੌਰ ’ਚ ਬੜ੍ਹਤ
NEXT STORY