ਕਾਬੁਲ– ਅਫਗਿਨਸਤਾਨ ਦੇ ਆਲਰਾਊਂਡਰ ਮੁਹੰਮਦ ਨਬੀ ਨੂੰ ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। 35 ਸਾਲਾ ਨਬੀ ਅਜੇ ਵੀ ਕੌਮਾਂਤਰੀ ਕ੍ਰਿਕਟਰ ਹੈ ਤੇ ਮੌਜੂਦਾ ਸਮੇਂ ਵਿਚ ਕੈਰੇਬੀਅਨ ਪ੍ਰੀਮੀਅਰ ਲੀਗ ਵਿਚ ਖੇਡ ਰਿਹਾ ਹੈ। ਨਬੀ ਉਨ੍ਹਾਂ ਚਾਰ ਨਵੇਂ ਮੈਬਰਾਂ ਵਿਚ ਸ਼ਾਮਲ ਹੈ, ਜਿਹੜੇ ਏ. ਸੀ. ਬੀ. ਦੇ 9 ਮੈਂਬਰੀ ਦਲ ਵਿਚੋਂ ਬਾਹਰ ਚੱਲ ਰਹੇ 4 ਮੈਂਬਰਾਂ ਦੀ ਜਗ੍ਹਾ ਲੈਣਗੇ।
ਨਬੀ ਤੋਂ ਇਲਾਵਾ ਹਸੀਨਾ ਸਾਫੀ, ਰੋਹੁਉੱਲਾ ਖਾਨਜ਼ਾਦਾ ਤੇ ਹਾਰੂਨ ਮੀਰ ਨੂੰ ਵੀ ਏ. ਸੀ. ਬੀ. ਦਾ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਨਿਯੁਕਤੀ ਏ. ਸੀ. ਬੀ. ਦੇ ਚੇਅਰਮੈਨ ਫਰਹਾਨ ਯੂਸਫ ਜਰਈ ਦੀ ਸਿਫਾਰਿਸ਼ ਅਤੇ ਦੇਸ਼ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਘਨੀ ਦੀ ਮਨਜ਼ੂਰੀ 'ਤੇ ਹੋਈ ਹੈ। ਨਬੀ ਨੇ ਪਿਛਲੇ ਸਾਲ ਸਤੰਬਰ ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਸਦਾ 2020 ਵਿਚ ਆਈ. ਪੀ. ਐੱਲ. ਵਿਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਨਾਲ ਕਰਾਰ ਹੈ।
ਰੈਨਾ ਨੂੰ ਆਪਣੇ ਸੰਨਿਆਸ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦੈ : ਆਕਾਸ਼ ਚੋਪੜਾ
NEXT STORY