ਬਾਰਸੀਲੋਨਾ– ਰਾਫੇਲ ਨਡਾਲ ਨੇ ਕੇਈ ਨਿਸ਼ੀਕੋਰੀ ਨੂੰ 6-0, 2-6, 6-2 ਨਾਲ ਹਰਾ ਕੇ ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਸ ਟੂਰਨਾਮੈਂਟ ਵਿਚ 11 ਵਾਰ ਦੇ ਚੈਂਪੀਅਨ ਨਡਾਲ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤਿਆ ਪਰ ਜਾਪਾਨੀ ਖਿਡਾਰੀ ਨਿਸ਼ੀਕੋਰੀ ਨੇ ਦੂਜੇ ਸੈੱਟ ਵਿਚ ਚੰਗੀ ਵਾਪਸ ਕਰਕੇ ਸਕੋਰ 1-1 ਨਾਲ ਬਰਾਬਰ ਕਰ ਲਿਆ ਸੀ। ਨਡਾਲ ਨੇ ਤੀਜੇ ਸੈੱਟ ਵਿਚ ਦੋ ਵਾਰ ਨਿਸ਼ੀਕੋਰੀ ਦੀ ਸਰਵਿਸ ਤੋੜੀ। ਨਡਾਲ ਨੇ ਪਹਿਲੇ ਦੌਰ ਵਿਚ ਵੀ ਤਿੰਨ ਸੈੱਟਾਂ ਵਿਚ ਜਿੱਤ ਹਾਸਲ ਕੀਤੀ ਸੀ।
ਇਹ ਖ਼ਬਰ ਪੜ੍ਹੋ- ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ
ਨਡਾਲ ਦਾ ਸਾਹਮਣਾ ਹੁਣ ਬ੍ਰਿਟੇਨ ਦੇ ਕੈਮਰਨ ਨੋਰੀ ਨਾਲ ਹੋਵੇਗਾ। ਨੋਰੀ ਨੇ ਡੇਵਿਡ ਗੋਫਰ ਦੀ ਸੱਟ ਦੇ ਕਾਰਨ ਦੂਜੇ ਸੈੱਟ ਵਿਚੋਂ ਹਟ ਜਾਣ ਤੋਂ ਬਾਅਦ ਆਖਰੀ-8 ਵਿਚ ਜਗ੍ਹਾ ਬਣਾਈ। ਦੂਜੀ ਦਰਜਾ ਪ੍ਰਾਪਤ ਸਟੇਫਨੋਸ ਸਿਟੀਸਿਪਾਸ ਨੇ ਅਲੇਕਸ ਡਿ ਮਿਨੌਰ ਨੂੰ 7-5, 6-3 ਨਾਲ ਹਰਾਇਆ ਜਦਕਿ ਆਂਦਰੇ ਰੂਬਲੇਵ ਨੇ ਅਲਬਰਟ ਰਾਮੋਸ ਵਿਨੋਲਾਸ ਨੂੰ 6-4, 6-7 (4), 6-4 ਨਾਲ ਹਰਾਇਆ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ ਇਸ ਟੂਰਨਾਮੈਂਟ ਦਾ ਆਯੋਜਨ ਨਹੀਂ ਹੋਇਆ ਸੀ।
ਇਹ ਖ਼ਬਰ ਪੜ੍ਹੋ- ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀਮ ਵੱਡਾ ਸਕੋਰ ਖੜ੍ਹਾ ਕਰਨ 'ਚ ਅਸਫਲ ਰਹੀ : ਰੋਹਿਤ
NEXT STORY