ਮੁੰਬਈ- ਅਨੁਭਵੀ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਅਤੇ ਫਰਾਂਸ ਦੇ ਹਿਊਗੋ ਗੈਸਟਨ ਇੱਥੇ 3 ਤੋਂ 8 ਦਸੰਬਰ ਤੱਕ ਹੋਣ ਵਾਲੀ ਛੇਵੀਂ ਟੈਨਿਸ ਪ੍ਰੀਮੀਅਰ ਲੀਗ ਦੇ ਪੁਰਸ਼ ਵਰਗ ਵਿਚ ਮੁੱਖ ਆਕਰਸ਼ਣ ਹੋਣਗੇ। ਕ੍ਰਿਕਟ ਕਲੱਬ ਆਫ ਇੰਡੀਆ (ਸੀ.ਸੀ.ਆਈ.) 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਵਿਸ਼ਵ ਦੀ 41ਵੇਂ ਨੰਬਰ ਦੀ ਖਿਡਾਰੀ ਪੋਲੈਂਡ ਦੀ ਮੈਗਡਾ ਲਿਨੇਟ ਅਤੇ ਆਰਮੇਨੀਆ ਵਿਸ਼ਵ ਦੀ 52ਵੇਂ ਨੰਬਰ ਦੀ ਏਲੀਨਾ ਅਵਾਨੇਸ਼ਆਨ ਮਹਿਲਾ ਵਰਗ 'ਚ ਚੋਟੀ ਦੀਆਂ ਖਿਡਾਰਨਾਂ ਹੋਣਗੀਆਂ। ਇਹ ਟੂਰਨਾਮੈਂਟ 25 ਅੰਕਾਂ ਦੇ ਫਾਰਮੈਟ ਵਿੱਚ ਖੇਡਿਆ ਜਾਵੇਗਾ ਜਿਸ ਵਿੱਚ ਹਰੇਕ ਫਰੈਂਚਾਈਜ਼ੀ ਨੂੰ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਪੰਜ ਮੈਚ ਮਿਲਣਗੇ।
ਦੋਵਾਂ ਫ੍ਰੈਂਚਾਇਜ਼ੀ ਵਿਚਾਲੇ ਹੋਣ ਵਾਲੇ ਮੈਚ ਵਿੱਚ ਪੁਰਸ਼ ਸਿੰਗਲਜ਼, ਮਹਿਲਾ ਸਿੰਗਲਜ਼, ਮਿਕਸਡ ਡਬਲਜ਼ ਅਤੇ ਪੁਰਸ਼ ਡਬਲਜ਼ ਦੇ ਮੈਚ ਹੋਣਗੇ ਜਿਨ੍ਹਾਂ ਦੇ ਕੁੱਲ 100 ਅੰਕ ਦਾਅ 'ਤੇ ਲੱਗੇ ਹੋਣਗੇ। ਹਰੇਕ ਵਰਗ ਦਾ ਮੈਚ 25 ਅੰਕਾਂ ਦਾ ਹੋਵੇਗਾ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, "ਹਰੇਕ ਟੀਮ ਲੀਗ ਪੜਾਅ ਵਿੱਚ 500 ਅੰਕਾਂ (5 ਮੈਚਾਂ ਵਿੱਚ 100 ਅੰਕ) ਲਈ ਖੇਡੇਗੀ ਅਤੇ ਅੰਕ ਸੂਚੀ ਵਿੱਚ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।"
ਇਸ ਮੁਕਾਬਲੇ ਵਿੱਚ ਸੱਤ ਫ੍ਰੈਂਚਾਇਜ਼ੀ ਪੀਬੀਜੀ ਪੁਣੇ ਜੈਗੁਆਰਜ਼, ਬੰਗਾਲ ਵਿਜ਼ਾਰਡਜ਼, ਪੰਜਾਬ ਪੈਟ੍ਰੀਅਟਸ, ਹੈਦਰਾਬਾਦ ਸਟ੍ਰਾਈਕਰਜ਼, ਗੁਜਰਾਤ ਪੈਂਥਰਜ਼, ਮੁੰਬਈ ਲਿਓਨ ਆਰਮੀ ਅਤੇ ਡਿਫੈਂਡਿੰਗ ਚੈਂਪੀਅਨ ਬੈਂਗਲੁਰੂ ਐਸਜੀ ਪਾਈਪਰਜ਼ ਖ਼ਿਤਾਬ ਲਈ ਚੁਣੌਤੀ ਦੇਣਗੀਆਂ।
ਪੰਜਾਬ ਐਫਸੀ ਨੇ ਅਰਜਨਟੀਨਾ ਦੇ ਮਿਡਫੀਲਡਰ ਈਜ਼ੇਕਿਏਲ ਵਿਡਾਲ ਨਾਲ ਕੀਤਾ ਕਰਾਰ
NEXT STORY