ਟੋਕੀਓ— ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਜਾਪਾਨ ਦੀ ਨਾਓਮੀ ਓਸਾਕਾ ਨੇ ਜੇਰਮਿਨ ਜੇਨਕਿੰਸ ਨੂੰ ਆਪਣਾ ਨਵਾਂ ਕੋਚ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। 21 ਸਾਲਾ ਓਸਾਕਾ ਨੇ ਵੀਰਵਾਰ ਨੂੰ ਟਵੀਟ ਕੀਤਾ, ਟੀਮ ਨਾਲ ਡਿਨਰ ਸ਼ਾਨਦਾਰ ਰਿਹਾ। ਮੈਂ ਜੇਰਮਿਨ ਨੂੰ ਸਾਡੀ ਟੀਮ ਨਾਲ ਜੁੜਨ ਲਈ ਧੰਨਵਾਦ ਕਰਦੀ ਹਾਂ।'' ਓਸਾਕਾ ਨੇ ਟਵਿੱਟਰ 'ਤੇ ਆਪਣੀ ਟੀਮ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਓਸਾਕਾ ਨੇ ਇਸ ਮਹੀਨੇ ਦੇ ਸ਼ੁਰੂ 'ਚ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਆਪਣੇ ਕੋਚ ਸਾਸਚਾ ਬਾਜਿਨ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਇਸ ਸਾਲ ਅਮਰੀਕੀ ਟੈਨਿਸ ਸੰਘ ਨੇ ਜੇਨਕਿੰਸ ਨੂੰ ਰਾਸ਼ਟਰੀ ਮਹਿਲਾ ਟੀਮ ਦਾ ਕੋਚ ਨਿਯੁਕਤ ਕੀਤਾ ਸੀ।
ਵਿਸ਼ਵ ਚੈਂਪੀਅਨ ਓਲੀ ਨੂੰ ਹਰਾ ਕੇ ਸਾਕਸ਼ੀ ਫਾਈਨਲ 'ਚ
NEXT STORY