ਨਵੀਂ ਦਿੱਲੀ— ਕੁਸ਼ਤੀ ਭਾਰਤ ਦੇ ਨਾਲ-ਨਾਲ ਪੂਰੇ ਵਿਸ਼ਵ 'ਚ ਖੇਡਿਆ ਜਾਣ ਵਾਲਾ ਇਕ ਪ੍ਰਮੁੱਖ ਖੇਡ ਹੈ। ਕੁਸ਼ਤੀ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਵੀਰਵਾਰ ਨੂੰ ਮੌਜੂਦਾ ਵਿਸ਼ਵ ਚੈਂਪੀਅਨ ਫਿਨਲੈਂਡ ਦੀ ਪੇਤਰਾ ਓਲੀ ਨੂੰ ਹਰਾ ਕੇ ਬੁਲਗਾਰੀਆ ਦੇ ਰੂਜ 'ਚ ਚਲ ਰਹੇ ਡੇਨ ਕੋਲੋਵ 2019 ਕੁਸ਼ਤੀ ਮੀਟ ਦੇ ਮਹਿਲਾ 65 ਕਿਲੋਗ੍ਰਾਮ ਫਾਈਨਲ 'ਚ ਜਗ੍ਹਾ ਬਣਾਈ। ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਸਾਕਸ਼ੀ ਨੇ ਓਲੀ ਨੂੰ ਸੈਮੀਫਾਈਨਲ 'ਚ 4-1 ਨਾਲ ਹਰਾਇਆ। ਸੋਨ ਤਮਗੇ ਦੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਸਾਕਸ਼ੀ ਦਾ ਸਾਹਮਣਾ ਸਵੀਡਨ ਦੀ ਹੇਨਾ ਯੋਹਾਨਸਨ ਨਾਲ ਹੋਵੇਗਾ।
ਚੇਨਈਅਨ ਨੂੰ ਹਰਾ ਕੇ ਐੱਫ.ਸੀ. ਗੋਆ ਦੂਜੇ ਸਥਾਨ 'ਤੇ
NEXT STORY