ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਨਾਥੂ ਸਿੰਘ ਉਨ੍ਹਾਂ ਕ੍ਰਿਕਟਰਾਂ 'ਚੋਂ ਇਕ ਹਨ ਜੋ ਬੇਹੱਦ ਗਰੀਬ ਪਰਿਵਾਰ ਤੋਂ ਆਉਂਦੇ ਸਨ, ਪਰ ਰਾਤੋ-ਰਾਤ ਉਨ੍ਹਾਂ ਦੀ ਕਿਸਮਤ ਬਦਲ ਗਈ। ਨਾਥੂ ਸਿੰਘ ਦੇ ਪਿਤਾ ਇਕ ਵਇਰ ਫੈਕਟਰੀ 'ਚ ਮਜ਼ਦੂਰ ਹਨ, ਜਿਨ੍ਹਾਂ ਨੇ ਬੇਹੱਦ ਮੁਸ਼ਕਲਾਂ ਨਾਲ ਉਨ੍ਹਾਂ ਨੂੰ ਵੱਡਾ ਕੀਤਾ ਹੈ। ਨਾਥੂ ਸਿੰਘ ਨੂੰ ਕ੍ਰਿਕਟਰ ਬਣਾਉਣ ਦੇ ਲਈ ਉਸ ਦੇ ਪਿਤਾ ਆਪਣਾ ਘਰ ਤੱਕ ਵੇਚਣ ਨੂੰ ਤਿਆਰ ਹੋ ਗਏ ਸਨ। ਪਰ ਆਈ.ਪੀ.ਐੱਲ. ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ।
ਘਰ ਵੇਚਣ ਨੂੰ ਤਿਆਰ ਸਨ ਪਿਤਾ...
ਪਿਤਾ ਦੇ ਸੰਘਰਸ਼ ਨੂੰ ਲੈ ਕੇ ਇਕ ਇੰਟਰਵਿਊ 'ਚ ਨਾਥੂ ਨੇ ਦੱਸਿਆ ਕਿ ਜਦੋਂ 16 ਸਾਲਾਂ ਦੀ ਉਮਰ 'ਚ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਉਦੋਂ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਉਸ ਸਮੇਂ ਉਨ੍ਹਾਂ ਵੱਲੋਂ ਮਹਿੰਗੇ ਬੂਟ ਖਰੀਦਣਾ ਵੀ ਸੌਖਾ ਨਹੀਂ ਸੀ। ਪਰ ਉਨ੍ਹਾਂ ਦੇ ਪਿਤਾ ਨੇ ਵਿਆਜ਼ 'ਤੇ ਪੈਸੇ ਲੈ ਕੇ ਉਨ੍ਹਾਂ ਨੂੰ 5 ਹਜ਼ਾਰ ਰੁਪਏ ਦੇ ਬੂਟ ਦਿਵਾਏ ਸਨ। ਇਸ ਤੋਂ ਬਾਅਦ ਖਰਚਾ ਵਧਣ 'ਤੇ ਉਹ ਨਾਥੂ ਲਈ ਓਵਰ ਟਾਈਮ ਕਰਨ ਲੱਗੇ। ਨਾਥੂ ਦੇ ਮੁਤਾਬਕ, 'ਉਨ੍ਹਾਂ ਨੂੰ ਘਰ ਵੀ ਚਲਾਉਣਾ ਹੁੰਦਾ ਸੀ ਅਤੇ ਮੇਰਾ ਖਰਚ ਵੀ। ਉਨ੍ਹਾਂ ਹਮੇਸ਼ਾ ਮੈਨੂੰ ਕਿਹਾ, ਤੂੰ ਜੋ ਕਰ ਰਿਹਾ ਹੈ, ਉਹ ਮਨ ਲਾ ਕੇ ਕਰ। ਮੈਂ ਤੇਰੇ ਲਈ ਸਭ ਕੁਝ ਕਰਾਂਗਾ, ਭਾਵੇਂ ਮੈਨੂੰ ਘਰ ਹੀ ਕਿਉਂ ਨਾ ਵੇਚਣਾ ਪਏ।'
ਆਈ.ਪੀ.ਐੱਲ. ਨੇ ਬਦਲ ਦਿੱਤੀ ਕਿਸਮਤ
ਪਿਛਲੇ ਸਾਲ ਆਈ.ਪੀ.ਐੱਲ. ਨਿਲਾਮੀ 'ਚ 10 ਲੱਖ ਦੀ ਬੇਸ ਪ੍ਰਾਈਸ ਵਾਲੇ ਨਾਥੂ ਨੂੰ ਮੁੰਬਈ ਇੰਡੀਅਨਸ ਨੇ 3.2 ਕਰੋੜ ਰੁਪਏ ਦੀ ਹੈਰਾਨ ਕਰਨ ਵਾਲੀ ਕੀਮਤ 'ਤੇ ਖਰੀਦਿਆ ਸੀ। ਇਸ ਤੋਂ ਬਾਅਦ ਗਰੀਬ ਘਰ ਦਾ ਇਹ ਖਿਡਾਰੀ ਰਾਤੋ-ਰਾਤ ਸਟਾਰ ਬਣ ਗਿਆ ਸੀ। ਹਾਲਾਂਕਿ ਪਿਛਲੇ ਸੀਜ਼ਨ 'ਚ ਨਾਥੂ ਨੂੰ ਇਕ ਮੈਚ ਵੀ ਖੇਡਣ ਨੂੰ ਨਹੀਂ ਮਿਲਿਆ। ਇਸ ਸਾਲ ਗੁਜਰਾਤ ਲਾਇਨਸ ਦੀ ਟੀਮ ਨੇ 10 ਲੱਖ ਰੁਪਏ ਦੀ ਬੇਸ ਪ੍ਰਾਈਸ ਵਾਲੇ ਨਾਥੂ ਨੂੰ 50 ਲੱਖ ਰੁਪਏ 'ਚ ਖਰੀਦਿਆ ਸੀ। ਇਸ ਵਾਰ ਉਨ੍ਹਾਂ ਨੂੰ 2 ਮੈਚ ਖੇਡਣ ਨੂੰ ਮਿਲੇ, ਜਿਸ 'ਚ ਉਨ੍ਹਾਂ ਨੇ ਇਕ ਵਿਕਟ ਲਿਆ।
ਨਾਥੂ ਮਾਤਾ-ਪਿਤਾ ਲਈ ਬਣਵਾ ਰਹੇ ਹਨ ਬੰਗਲਾ
ਆਈ.ਪੀ.ਐੱਲ. 'ਚ ਰਾਤੋ-ਰਾਤ ਕਿਸਮਤ ਬਦਲਣ ਦੇ ਬਾਅਦ ਇਕ ਇੰਟਰਵਿਊ 'ਚ ਨਾਥੂ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਅਤੇ ਛੋਟੇ ਭਰਾ ਦੇ ਲਈ ਇਕ ਵੱਡਾ ਮਕਾਨ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹ ਸੁਪਨਾ ਹੁਣ ਸੱਚ ਹੋ ਰਿਹਾ ਹੈ, ਉਹ ਜੈਪੂਰ 'ਚ ਆਪਣੇ ਮਾਤਾ-ਪਿਤਾ ਲਈ ਲਗਭਗ ਡੇਢ ਕਰੋੜ ਰੁਪਏ 'ਚ ਤਿੰਨ ਮੰਜ਼ਲਾ ਮਕਾਨ ਤਿਆਰ ਕਰਵਾ ਰਹੇ ਹਨ। ਮਕਾਨ ਦਾ ਕੰਮ ਪੂਰਾ ਹੋਣ ਦੇ ਬਾਅਦ ਛੇਤੀ ਹੀ ਪੂਰਾ ਪਰਿਵਾਰ ਉੱਥੇ ਰਹਿਣ ਲਈ ਚਲਾ ਜਾਵੇਗਾ।
ਮਜ਼ਦੂਰ ਦਾ ਬੇਟਾ ਇੰਝ ਬਣਿਆ ਕ੍ਰਿਕਟਰ
ਜੈਪੁਰ ਦੇ ਰਹਿਣ ਵਾਲੇ ਨਾਥੂ ਮੀਡੀਅਮ ਪੇਸ ਬਾਲਰ ਹਨ। ਨਾਥੂ ਦੇ ਪਿਤਾ ਭਰਤ ਸਿੰਘ ਪਹਿਲਾਂ ਖੇਤੀ ਕਰਦੇ ਸਨ, ਪਰ ਜਦੋਂ ਖਰਚੇ ਵਧੇ ਤਾਂ ਵਾਇਰ ਫੈਕਟਰੀ 'ਚ ਮਜ਼ਦੂਰ ਦੀ ਨੌਕਰੀ ਕਰਨ ਲੱਗੇ। ਨਾਥੂ ਟਿਨ ਸ਼ੈੱਡ ਨਾਲ ਬਣੇ ਦੋ ਕਮਰਿਆਂ ਦੇ ਘਰ 'ਚ ਵੱਡੇ ਹੋਏ ਹਨ। ਤਿੰਨ ਸਾਲ ਪਹਿਲਾਂ ਤੱਕ ਖ਼ੁਦ ਨਾਥੂ ਵੀ ਚੱਪਲ ਫੈਕਟਰੀ 'ਚ ਕੰਮ ਕਰਦੇ ਸਨ। ਬਚਪਨ 'ਚ ਗਲੀ 'ਚ ਕ੍ਰਿਕਟ ਖੇਡਣ ਦੇ ਦੌਰਾਨ ਜਦੋਂ ਕਿਸੇ ਨੇ ਨਾਥੂ ਨੂੰ ਕਾਫੀ ਤੇਜ਼ ਗੇਂਦ ਕਰਾਉਂਦੇ ਹੋਏ ਦੇਖਿਆ, ਤਾਂ ਨਾਥੂ ਦੇ ਪਿਤਾ ਨੂੰ ਜਾ ਕੇ ਕਿਹਾ ਕਿ ਉਸ ਨੂੰ ਕ੍ਰਿਕਟ ਸਿਖਾਓ। ਖੁਦ ਕ੍ਰਿਕਟ ਦੀ ਜ਼ਿਆਦਾ ਸਮਝ ਨਹੀਂ ਰÎਖਣ ਦੇ ਬਾਵਜੂਦ ਵੀ ਪਿਤਾ ਭਰਤ ਨੇ ਪੁੱਤਰ ਦੀ ਪ੍ਰਤਿਭਾ ਨੂੰ ਸਮਝਦੇ ਹੋਏ ਉਸ ਨੂੰ ਅੱਗੇ ਵਧਾਇਆ। ਉਨ੍ਹਾਂ ਨਾਥੂ ਨੂੰ ਕਲੱਬ ਭੇਜਣਾ ਸ਼ੁਰੂ ਕੀਤਾ ਜਿਸ ਦੀ ਫੀਸ 10 ਹਜ਼ਾਰ ਰੁਪਏ ਸੀ। ਭਰਤ ਨੇ ਜਿਵੇਂ-ਤਿਵੇਂ ਦੋ ਮਹੀਨੇ ਦੀ ਫੀਸ ਭਰੀ। ਨਾਥੂ ਦੇ ਪ੍ਰਦਰਸ਼ਨ ਨੂੰ ਦੇਖ ਕੇ ਕਲੱਬ ਕੋਚ ਵੀ ਕਾਫੀ ਖੁਸ਼ ਹੋਏ। ਦੋ ਮਹੀਨਿਆਂ 'ਚ ਹੀ ਨਾਥੂ ਅਕੈਡਮੀ ਦੇ ਸਟਾਰ ਖਿਡਾਰੀ ਬਣ ਗਏ। ਨਾਥੂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਅਕੈਡਮੀ ਨੇ ਹੀ ਉਨ੍ਹਾਂ ਦੀ ਫੀਸ ਭਰੀ। ਉਹ ਚੰਗੀ ਕ੍ਰਿਕਟ ਖੇਡਣ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਦੀ ਚੋਣ ਅੰਡਰ-19 ਟੀਮ 'ਚ ਹੋ ਗਈ।
ਜੂਨੀਅਰ ਆਈ.ਪੀ.ਐੱਲ. 'ਚ ਖੇਡੇਗਾ ਪੰਜਾਬ ਦਾ ਏਕਮਜੋਤ ਸਿੰਘ
NEXT STORY