ਨਵੀਂ ਦਿੱਲੀ- ਭਾਰਤੀ ਰਾਸ਼ਟਰੀ ਰਾਈਫਲ ਮਹਾਸੰਘ (ਐੱਨ. ਆਰ. ਆਈ.) ਨੇ ਓਲੰਪਿਕ ਕੋਰ ਗਰੁੱਪ ਦੇ ਨਿਸ਼ਾਨੇਬਾਜ਼ਾਂ ਦੇ ਲਈ ਅਗਸਤ ਦੇ ਪਹਿਲੇ ਹਫਤੇ 'ਚ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਲੱਗਣ ਵਾਲੇ ਰਾਸ਼ਟਰੀ ਕੋਚਿੰਗ ਕੈਂਪ ਨੂੰ ਕੋਰੋਨਾ ਹਾਲਾਤ ਨਾ ਸੁਧਰ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ 'ਚ ਨਿਸ਼ਾਨੇਬਾਜ਼ੀ ਦੀ ਐੱਨ. ਆਰ. ਏ. ਆਈ. ਨੇ ਮੰਗਲਵਾਰ ਨੂੰ ਆਪਣੀ ਬੈਠਕ 'ਚ ਇਹ ਫੈਸਲਾ ਕੀਤਾ।
ਐੱਨ. ਆਰ. ਏ. ਆਈ. ਨੇ ਪਿਛਲੀ 14 ਜੁਲਾਈ ਨੂੰ ਆਪਣੀ ਐਮਰਜੈਂਸੀ ਬੈਠਕ 'ਚ ਇਹ ਫੈਸਲਾ ਕੀਤਾ ਸੀ ਕਿ ਓਲੰਪਿਕ ਕੋਰ ਗਰੁੱਪ ਦੇ ਨਿਸ਼ਾਨੇਬਾਜ਼ਾਂ ਦੇ ਲਈ ਅਗਸਤ ਦੇ ਪਹਿਲੇ ਹਫਤੇ 'ਚ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਰਾਸ਼ਟਰੀ ਕੋਚਿੰਗ ਕੈਂਪ ਲਗਾਇਆ ਜਾਵੇਗਾ। ਅੱਜ ਦੀ ਬੈਠਕ 'ਚ ਉਸ ਫੈਸਲੇ ਦੀ ਸਮੀਖਿਆ ਕੀਤੀ ਗਈ ਤੇ ਫੈਸਲਾ ਲਿਆ ਗਿਆ ਕਿ ਕੋਰੋਨਾ ਦੇ ਮੌਜੂਦਾ ਹਾਲਾਤ 'ਚ ਕੈਂਪ ਲਗਾਉਣਾ ਕਿਸੇ ਵੀ ਹਾਲਾਤ 'ਚ ਸੁਰੱਖਿਅਤ ਨਹੀਂ ਹੋਵੇਗਾ।
ਬ੍ਰਾਜ਼ੀਲ: ਲੀਗ ਫਾਈਨਲ 'ਚ ਪਹੁੰਚੀਆਂ ਟੀਮਾਂ ਨੇ ਕੋਰੋਨਾ ਸਬੰਧੀ ਨਿਯਮਾਂ ਦੀਆਂ ਉੱਡਾਈਆਂ ਧੱਜੀਆਂ
NEXT STORY