ਚੇਨਈ, (ਭਾਸ਼ਾ)– ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਪੰਜਾਬ ਨੇ ਸ਼ਨੀਵਾਰ ਨੂੰ ਇੱਥੇ ਮਣੀਪੁਰ ਨੂੰ 4-2 ਨਾਲ ਹਰਾ ਕੇ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਸਾਹਮਣਾ ਕਰਨਾਟਕ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਸੋਮਵਾਰ ਨੂੰ ਹਰਿਆਣਾ ਤੇ ਤਾਮਿਲਨਾਡੂ ਵਿਚਾਲੇ ਖੇਡਿਆ ਜਾਵੇਗਾ।ਉੱਤਰਾਖੰਡ ਵਿਰੁੱਧ ਪਿਛਲੇ ਮੈਚ ਵਿਚ ਹੈਟ੍ਰਿਕ ਲਗਾਉਣ ਵਾਲੇ ਹਰਮਨਪ੍ਰੀਤ ਨੇ 31ਵੇਂ ਤੇ 51ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਭਾਰਤੀ ਫਾਰਵਰਡ ਸੁਖਜੀਤ ਸਿੰਘ (20ਵੇਂ ਮਿੰਟ) ਤੇ ਪ੍ਰਦੀਪ ਸਿੰਘ (6ਵੇਂ ਮਿੰਟ) ਨੇ ਵੀ ਟੀਮ ਲਈ ਗੋਲ ਕੀਤੇ।
ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ 'ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ 'ਤੇ ਇਕ ਝਾਤ
ਮਣੀਪੁਰ ਲਈ ਕਪਤਾਨ ਚਿੰਗਲੇਨਸਾਨਾ ਸਿੰਘ ਨੇ 36ਵੇਂ ਤੇ ਰਿਸ਼ੀ ਯੁਮਨਾਮ ਨੇ 45ਵੇਂ ਮਿੰਟ ਵਿਚ ਗੋਲ ਕੀਤੇ। ਸ਼ਨੀਵਾਰ ਨੂੰ ਦੂਜੇ ਕੁਆਰਟਰ ਫਾਈਨਲ ਮੈਚ ਵਿਚ ਕਰਨਾਟਕ ਨੇ ਝਾਰਖੰਡ ਨੂੰ 4-1 ਨਾਲ ਹਰਾਇਆ, ਜਿਸ ਵਿਚ ਹਰੀਸ਼ ਮੁਤਾਗਰ ਨੇ 46ਵੇਂ ਤੇ 49ਵੇਂ ਮਿੰਟ ਵਿਚ, ਕਪਤਾਨ ਸ਼ੇਸ਼ੇ ਗੌਡਾ ਨੇ 23ਵੇਂ ਮਿੰਟ ਤੇ ਲਿਖਿਤ ਬੇਮ ਨੇ 32ਵੇਂ ਮਿੰਟ ਵਿਚ ਗੋਲ ਕੀਤੇ। ਝਾਰਖੰਡ ਲਈ ਇਕਲੌਤਾ ਗੋਲ ਦਿਲਵਰ ਬਾਰਲੀ ਨੇ 39ਵੇਂ ਮਿੰਟ ਵਿਚ ਕੀਤਾ।
ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਬਣੇ ਮਸੀਹਾ, ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਡਰਾਈਵਰ ਨੂੰ ਬਚਾਇਆ (ਦੇਖੋ ਵੀਡੀਓ)
ਇਕ ਹੋਰ ਮੈਚ ਵਿਚ ਤਾਮਿਲਨਾਡੂ ਨੇ ਵਾਪਸੀ ਕਰਦੇ ਹੋਏ ਉੱਤਰ ਪ੍ਰਦੇਸ਼ ’ਤੇ 3-2 ਨਾਲ ਰੋਮਾਂਚਕ ਜਿੱਤ ਹਾਸਲ ਕੀਤੀ। ਉੱਤਰ ਪ੍ਰਦੇਸ਼ ਨੇ ਮਨੀਸ਼ ਸਾਹਨੀ ਦੇ 27ਵੇਂ ਤੇ ਸੁਨੀਲ ਯਾਦਵ ਦੇ 30ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ 2-0 ਨਾਲ ਬੜ੍ਹਤ ਬਣਾ ਲਈ ਸੀ ਪਰ ਫਿਰ ਕਰਨਾਟਕ ਨੇ ਜੇ. ਕੇਵਿਨ ਕਿਸ਼ੋਰ (33ਵੇਂ ਮਿੰਟ) ਤੇ ਕਪਤਾਨ ਜੇ. ਜੋਸ਼ੂਆ ਬੈਨੇਡਿਕਟ ਵੇਸਲੇ (52ਵੇਂ ਤੇ 59ਵੇਂ ਮਿੰਟ) ਦੀ ਬਦੌਲਤ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ। ਹਰਿਆਣਾ ਨੇ ਪੈਨਲਟੀ ਸ਼ੂਟਆਊਟ ਵਿਚ ਓਡਿਸ਼ਾ ਨੂੰ 3-2 ਨਾਲ ਹਰਾਇਆ। ਨਿਯਮਤ ਸਮੇਂ ਤਕ ਦੋਵੇਂ ਟੀਮਾਂ 2-2 ਦੀ ਬਰਾਬਰੀ ’ਤੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟਰੇਲੀਅਨ ਸਪਿਨਰ ਨਾਥਨ ਲਿਓਨ ਨੇ ‘ਬੈਜ਼ਬਾਲ’ ਦਾ ਮਖੌਲ ਉਡਾਇਆ
NEXT STORY