ਭੋਪਾਲ : ਕਰਨਾਟਕ ਦੀ ਦਿਵਿਆ ਟੀਐਸ ਨੇ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਉੱਤਰ ਪ੍ਰਦੇਸ਼ ਦੀ ਸੰਸਕ੍ਰਿਤੀ ਬਾਨਾ ਨੂੰ ਹਰਾ ਕੇ ਪਹਿਲੀ ਵਾਰ ਮਹਿਲਾ 10 ਮੀਟਰ ਏਅਰ ਪਿਸਟਲ ਦਾ ਕੌਮੀ ਖ਼ਿਤਾਬ ਜਿੱਤ ਲਿਆ ਹੈ। ਦਿਵਿਆ ਨੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਸੰਸਕ੍ਰਿਤੀ ਨੂੰ 16-14 ਨਾਲ ਹਰਾਇਆ।
ਇਸ ਈਵੈਂਟ ਵਿੱਚ ਹਰਿਆਣਾ ਦੀ ਰਿਦਮ ਸਾਂਗਵਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਓਲੰਪੀਅਨ ਮਨੂ ਭਾਕਰ ਨੇ ਜੂਨੀਅਰ ਮਹਿਲਾ ਏਅਰ ਪਿਸਟਲ ਦਾ ਖਿਤਾਬ ਜਿੱਤਿਆ। ਉਸਨੇ ਫਾਈਨਲ ਵਿੱਚ ਤੇਲੰਗਾਨਾ ਦੀ ਈਸ਼ਾ ਸਿੰਘ ਨੂੰ 17-13 ਨਾਲ ਹਰਾਇਆ।
ਇਹ ਵੀ ਪੜ੍ਹੋ : ਹਰਮਨਪ੍ਰੀਤ ਕੌਰ ਦੀ ਕਪਤਾਨ ਵਜੋਂ ਇਤਿਹਾਸਕ ਉਪਲੱਬਧੀ, ਇਸ ਮਾਮਲੇ 'ਚ ਧੋਨੀ ਤੇ ਕੋਹਲੀ ਨੂੰ ਛੱਡਿਆ ਪਿੱਛੇ
ਰਿਦਮ ਨੇ ਇਸ ਈਵੈਂਟ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਹਾਲਾਂਕਿ, ਨੌਜਵਾਨ ਵਰਗ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਯੁਵਾ ਵਰਗ ਵਿੱਚ ਰਿਦਮ ਨੇ ਫਾਈਨਲ ਵਿੱਚ ਸੰਸਕ੍ਰਿਤੀ ਨੂੰ 16-12 ਨਾਲ ਹਰਾਇਆ।ਮਨੂ 583 ਦੇ ਸਕੋਰ ਨਾਲ ਮਹਿਲਾ ਕੁਆਲੀਫਿਕੇਸ਼ਨ ਰਾਊਂਡ 'ਚ ਸਿਖਰ 'ਤੇ ਰਹੀ
ਜਦਕਿ ਦਿਵਿਆ (578) ਤੀਜੇ, ਸੰਸਕ੍ਰਿਤੀ (577) ਚੌਥੇ, ਈਸ਼ਾ (576) ਪੰਜਵੇਂ ਅਤੇ ਰਿਦਮ (575) ਛੇਵੇਂ ਸਥਾਨ 'ਤੇ ਰਹੀਆਂ। ਇਸ ਤੋਂ ਬਾਅਦ ਦਿਵਿਆ 254.2 ਦੇ ਸਕੋਰ ਨਾਲ ਰੈਂਕਿੰਗ ਰਾਊਂਡ 'ਚ ਸਿਖਰ 'ਤੇ ਰਹੀ ਜਦਕਿ ਸੰਸਕ੍ਰਿਤੀ (251.6) ਦੂਜੇ ਸਥਾਨ 'ਤੇ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਦੇਖੋ ਉਨ੍ਹਾਂ ਦੀਆਂ ਸ਼ਾਨਦਾਰ ਕਾਰਾਂ ਦਾ ਕੁਲੈਕਸ਼ਨ
NEXT STORY