ਵਾਰਸਾ : ਐਡਮ ਨਵਾਲਕਾ ਨੇ ਫੁੱਟਬਾਲ ਵਿਸ਼ਵ ਕੱਪ 'ਚ ਪੋਲੈਂਡ ਵਲੋਂ ਖਰਾਬ ਪ੍ਰਦਰਸ਼ਨ ਦੇ ਬਾਅਦ ਟੀਮ ਦੇ ਕੋਚ ਦਾ ਆਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਪੋਲੈਂਡ ਨੇ ਗਰੁਪ ਚਰਣ 'ਚ ਸੇਨੇਗਲ ਅਤੇ ਕੋਲੰਬੀਆ ਤੋਂ ਹਾਰਨ ਦੇ ਬਾਅਦ ਆਪਣੇ ਆਖਰੀ ਮੈਚ 'ਚ ਜਾਪਾਨ ਨੂੰ ਹਰਾਇਆ ਸੀ।
ਨਵਾਲਕਾ ਨੇ ਕਿਹਾ, ਮੈਂ ਇਸਦੇ ਲਈ ਖੁਦ ਨੂੰ ਜ਼ਿੰਮੇਵਾਰ ਸਮਝਦਾ ਹਾਂ ਕਿ ਵਿਸ਼ਵ ਕੱਪ 'ਚ ਅਸੀਂ ਆਪਣੀਆਂ ਯੋਜਨਾਵਾਂ ਪੂਰੀਆ ਨਹੀਂ ਕੀਤੀਆਂ ਅਤੇ ਨਾ ਹੀ ਉਮੀਦਾਂ 'ਤੇ ਖਰੇ ਉਤਰੇ। ਪੋਲਿਸ਼ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਜੇਡ ਬੋਨਿਏਕ ਨੇ ਅੱਜ ਇਕ ਪ੍ਰੈਸ ਕਾਨਫ੍ਰੈਂਸ 'ਚ ਕਿਹਾ, ਹੁਣ ਅਸੀਂ ਨਵੇਂ ਕੋਚ ਦੀ ਭਾਲ ਕਰ ਰਹੇ ਹਾਂ। ਮੈਂ ਪੰਜ ਸਾਲ ਦੇ ਕੰਮ ਲਈ ਐਡਮ ਨਵਾਲਕਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਰੋਡ੍ਰਿਗੇਜ਼ ਦਾ ਖੇਡਣਾ ਸ਼ੱਕੀ, ਨਜ਼ਰਾਂ ਕਵਿਨਟੇਰੋ 'ਤੇ
NEXT STORY