ਸਪੋਰਟਸ ਡੈਸਕ- ਪੈਰਿਸ ਓਲੰਪਿਕ 'ਚ ਹਾਕੀ ਦੇ ਸਾਹ ਰੋਕ ਦੇਣ ਵਾਲੇ ਫਾਈਨਲ ਮੁਕਾਬਲੇ 'ਚ ਨੀਦਰਲੈਂਡ ਨੇ ਸ਼ੂਟਆਊਟ 'ਚ ਜਰਮਨੀ ਨੂੰ ਹਰਾ ਕੇ ਗੋਲਡ ਮੈਡਲ 'ਤੇ ਕਬਜ਼ਾ ਕਰ ਲਿਆ ਹੈ, ਜਦਕਿ ਸੈਮੀਫਾਈਨਲ 'ਚ ਭਾਰਤ ਨੂੰ ਹਰਾਉਣ ਵਾਲੀ ਜਰਮਨੀ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਹੈ।
ਇਸ ਤੋਂ ਪਹਿਲਾਂ ਜਦੋਂ ਮੈਚ ਸ਼ੁਰੂ ਹੋਇਆ ਤਾਂ ਪਹਿਲੇ 3 ਕੁਆਰਟਰਾਂ 'ਚ ਦੋਵੇਂ ਟੀਮਾਂ ਗੋਲ ਕਰਨ 'ਚ ਸਫ਼ਲ ਨਹੀਂ ਹੋ ਸਕੀਆਂ। ਚੌਥੇ ਕੁਆਰਟਰ 'ਚ ਪਹਿਲਾਂ ਨੀਦਰਲੈਂਡ ਦੇ ਕਪਤਾਨ ਥੇਰੀ ਬ੍ਰਿੰਕਮਨ ਨੇ 46ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ।
ਹਾਲਾਂਕਿ ਇਹ ਬੜ੍ਹਤ ਜ਼ਿਆਦਾ ਦੇਰ ਨਹੀਂ ਰਹਿ ਸਕੀ ਤੇ 50ਵੇਂ ਮਿੰਟ 'ਚ ਹੀ ਜਰਮਨੀ ਦੇ ਪ੍ਰਿੰਜ਼ ਥਿਏਜ਼ ਨੇ ਪਨੈਲਟੀ ਕਾਰਨਰ 'ਤੇ ਗੋਲ ਕਰ ਕੇ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਕਰ ਦਿੱਤਾ। ਇਹ ਸਕੋਰ ਅੰਤ ਤੱਕ ਬਰਕਰਾਰ ਰਿਹਾ ਤੇ ਮੁਕਾਬਲੇ ਦਾ ਨਤੀਜਾ ਸ਼ੂਟਆਊਟ ਰਾਹੀਂ ਕੱਢਣ ਦਾ ਫ਼ੈਸਲਾ ਕੀਤਾ ਗਿਆ।
ਸ਼ੂਟਆਊਟ 'ਚ ਨੀਦਰਲੈਂਡ ਨੇ ਜਰਮਨੀ ਨੂੰ 3-1 ਨਾਲ ਹਰਾ ਕੇ ਸੋਨ ਤਮਗੇ 'ਤੇ ਕਬਜ਼ਾ ਕਰ ਲਿਆ। 1928 ਤੇ 2000 ਤੋਂ ਬਾਅਦ ਇਹ ਨੀਦਰਲੈਂਡ ਦਾ ਹਾਕੀ 'ਚ ਪਹਿਲਾ ਗੋਲਡ ਮੈਡਲ ਹੈ, ਜਦਕਿ 2004 ਤੇ 2012 'ਚ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਰਿਸ ਓਲੰਪਿਕ 2024: PM ਮੋਦੀ ਨੇ ਨੀਰਜ ਚੋਪੜਾ ਦੀ ਜਿੱਤ 'ਤੇ ਦਿੱਤੀ ਵਧਾਈ
NEXT STORY