ਨੈਸ਼ਨਲ ਡੈਸਕ - ਪੈਰਿਸ ਓਲੰਪਿਕ 2024 ਵਿੱਚ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ 89.45 ਮੀਟਰ ਦਾ ਥਰੋਅ ਕਰ ਚਾਂਦੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਦੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਟਵੀਟ ਕਰ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ, ਨੀਰਜ ਚੋਪੜਾ ਉੱਤਮਤਾ ਦੀ ਸੱਚੀ ਮਿਸਾਲ ਹੈ! ਵਾਰ-ਵਾਰ ਉਸ ਨੇ ਆਪਣਾ ਹੁਨਰ ਦਿਖਾਇਆ ਹੈ। ਭਾਰਤ ਖੁਸ਼ ਹੈ ਕਿ ਉਹ ਇੱਕ ਹੋਰ ਓਲੰਪਿਕ ਸਫਲਤਾ ਦੇ ਨਾਲ ਵਾਪਸ ਆਇਆ ਹੈ। ਸਿਲਵਰ ਜਿੱਤਣ 'ਤੇ ਉਸ ਨੂੰ ਵਧਾਈ। ਉਹ ਆਉਣ ਵਾਲੇ ਅਣਗਿਣਤ ਐਥਲੀਟਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਅਤੇ ਸਾਡੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕਰਨਾ ਜਾਰੀ ਰੱਖੇਗਾ।'
ਨੀਰਜ ਦੇ ਪਿੰਡ 'ਚ ਖੁਸ਼ੀ, ਸਵਾਗਤ ਦੀਆਂ ਤਿਆਰੀਆਂ
ਲਗਾਤਾਰ ਦੂਜੀ ਵਾਰ ਓਲੰਪਿਕ 'ਚ ਤਗਮਾ ਜਿੱਤਣ 'ਤੇ ਹਰਿਆਣਾ ਦੇ ਨੀਰਜ ਦੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਚਾਂਦੀ ਜਿੱਤਣ 'ਤੇ ਨੀਰਜ ਦੇ ਪਿਤਾ ਸਤੀਸ਼ ਕੁਮਾਰ ਨੇ ਕਿਹਾ ਕਿ ਪੈਰਿਸ ਓਲੰਪਿਕ 'ਚ ਨੀਰਜ 'ਤੇ ਸਾਰਿਆਂ ਦੀ ਨਜ਼ਰ ਸੀ। ਹਰ ਕੋਈ ਉਸ ਬਾਰੇ ਪ੍ਰਾਰਥਨਾ ਕਰ ਰਿਹਾ ਸੀ। ਖੰਡਰਾ ਪਿੰਡ ਦਾ ਹਰ ਬੱਚਾ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਸੀ। ਉਹ ਅੱਠ ਮਹੀਨਿਆਂ ਤੋਂ ਪੈਰਿਸ ਓਲੰਪਿਕ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ। ਉਹ ਉਸ ਦਾ ਪਿੰਡ ਵਿੱਚ ਫਿਰ ਤੋਂ ਸ਼ਾਨਦਾਰ ਸਵਾਗਤ ਕਰਨਗੇ।
ਜੈਵਲਿਨ ਥਰੋਅ 'ਚ ਨੀਰਜ ਵੱਲੋਂ ਚਾਂਦੀ ਤਗਮਾ ਜਿੱਤਣ 'ਤੇ ਦੁਸ਼ਯੰਤ ਚੋਟਾਲਾ ਤੇ ਦੀਪੇਂਦਰ ਹੁੱਡਾ ਨੇ ਦਿੱਤੀ ਵਧਾਈ
NEXT STORY