ਲਾਹੌਰ (ਬਿਊਰੋ)— ਪਾਕਿਸਤਾਨ ਸੁਪਰ ਲੀਗ (PSL) ਸੀਜ਼ਨ-3 ਵਿਚ ਪੇਸ਼ਾਵਰ ਜਾਲਮੀ ਅਤੇ ਕਵੇਟਾ ਗਲੈਡੀਏਟਰਸ ਦਰਮਿਆਨ ਲਾਹੌਰ ਵਿਚ ਪਹਿਲਾ ਅਲੀਮੀਨੇਟਰ ਰਾਊਂਡ ਖੇਡਿਆ ਗਿਆ। ਮੁਕਾਬਲੇ ਵਿਚ ਸਸਪੈਂਸ ਆਖਰੀ ਗੇਂਦ ਤੱਕ ਬਣਿਆ ਰਿਹਾ ਅਤੇ ਆਖ਼ਰਕਾਰ ਇਸ ਮੈਚ ਨੂੰ ਪੇਸ਼ਾਵਰ ਨੇ ਜਿੱਤਿਆ। ਮੁਕਾਬਲੇ ਦਾ ਆਖਰੀ ਓਵਰ ਲਿਆਮ ਡਾਵਸਨ ਦੇ ਹੱਥਾਂ ਵਿਚ ਸੀ। ਕਵੇਟਾ ਨੂੰ ਜਿੱਤ ਲਈ ਅੰਤਮ ਗੇਂਦ ਉੱਤੇ 3 ਦੌੜਾਂ ਦੀ ਜ਼ਰੂਰੂਤ ਸੀ। ਜੇਕਰ ਟੀਮ 2 ਦੌੜਾਂ ਵੀ ਬਣਾ ਲੈਂਦੀ, ਤਾਂ ਸਕੋਰ ਬਰਾਬਰ ਹੋ ਜਾਂਦਾ।
ਲਿਆਮ ਡਾਵਸਨ ਇਸ ਓਵਰ ਵਿਚ ਪਹਿਲਾਂ ਹੀ 4,6,0,6 ਅਤੇ 6 ਦੌੜਾਂ ਖਾ ਚੁੱਕੇ ਸਨ। ਸਾਹਮਣੇ ਕਰੀਜ ਉੱਤੇ ਮੌਜੂਦ ਸਨ ਅਨਵਰ ਅਲੀ। ਡਾਵਸਨ ਦੀ ਗੇਂਦ ਨੂੰ ਅਨਵਰ ਨੇ ਲਾਂਗ-ਆਨ ਉੱਤੇ ਖੇਡਿਆ। ਉੱਥੇ ਖੜ੍ਹੇ ਉਮੈਦ ਆਸਿਫ ਨੇ ਗੇਂਦ ਨੂੰ ਗੇਂਦਬਾਜ਼ ਦੇ ਵੱਲ ਤੇਜ਼ੀ ਨਾਲ ਥਰੋ ਕੀਤਾ। ਨਾਨ-ਸਟਰਾਈਕਰ ਐਂਡ ਵੱਲ ਦੌੜ ਰਹੇ ਮੀਰ ਹਮਜਾ ਅਜੇ ਕੁਝ ਕਦਮ ਦੂਰ ਸਨ ਪਰ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਡਾਵਸਨ ਨੇ ਸਟੰਪਸ ਬਖੇਰ ਦਿੱਤੀਆਂ ਅਤੇ ਪੇਸ਼ਾਵਰ ਨੇ ਰੋਮਾਂਚਕ ਮੁਕਾਬਲੇ ਨੂੰ ਸਿਰਫ਼ 1 ਦੌੜਾਂ ਨਾਲ ਜਿੱਤ ਐਲੀਮੀਨੇਟਰ-2 ਵਿਚ ਆਪਣੀ ਜਗ੍ਹਾ ਬਣਾਈ।
ਦੇਖੋ ਵੀਡੀਓ—
'ਹੇਰਾਂ 'ਚ ਛਿੰਞ ਮੇਲਾ ਤੇ ਕਬੱਡੀ ਕੱਪ ਧੂਮ-ਧੜੱਕੇ ਨਾਲ ਭਲਕੇ ਸ਼ੁਰੂ ਹੋਵੇਗਾ'
NEXT STORY