ਸਪੋਰਟਸ ਡੈਸਕ : ਭਾਰਤ ਦੇ ਨਵੇਂ ਬਣੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਇੰਨੇ ਚੰਗੇ ਖਿਡਾਰੀ ਹਨ ਕਿ ਉਸ ਨੂੰ ਕ੍ਰਿਕਟ ਦੇ ਸਾਰੇ ਫਾਰਮੈਟ 'ਚ ਖੇਡਣਾ ਚਾਹੀਦਾ ਹੈ। ਰਾਠੌੜ ਨੇ ਨਾਲ ਹੀ ਟੈਸਟ ਸਲਾਮੀ ਬੱਲੇਬਾਜ਼ ਦੇ ਰੂਪ 'ਚ ਸਾਰੇ ਹਾਲਾਤਾਂ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਰੋਹਿਤ ਦਾ ਸਮਰਥਨ ਕੀਤਾ। ਸੀਮਤ ਓਵਰਾਂ ਦੇ ਫਾਰਮੈਟ 'ਚ ਰੋਹਿਤ ਨੂੰ ਧਾਕੜ ਕ੍ਰਿਕਟਰਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਪਰ ਉਸਦਾ ਟੈਸਟ ਕਰੀਅਰ ਉਤਾਰ-ਚੜਾਅ ਭਰਿਆ ਰਿਹਾ ਹੈ। ਰੋਹਿਤ ਨੂੰ ਇਕ ਵਾਰ ਫਿਰ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਵਿਚ ਮੌਕਾ ਮਿਲਿਆ ਅਤੇ ਇਸ ਵਾਰ ਉਸ ਨੂੰ ਸਲਾਮੀ ਬੱਲੇਬਾਜ਼ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਹੈ।

ਰਾਠੌੜ ਨੇ ਦੱਖਣੀ ਅਫਰੀਕਾ ਖਿਲਾਫ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਮੈਚ ਤੋਂ ਪਹਿਲਾਂ ਕਿਹਾ, ''ਉਹ ਇੰਨਾ ਚੰਗਾ ਖਿਡਾਰੀ ਹੈ ਕਿ ਉਸ ਨੂੰ ਸਾਰਿਆਂ ਫਾਰਮੈਟਜ਼ ਵਿਚ ਖੇਡਣਾ ਚਾਹੀਦਾ ਹੈ। ਸਾਰੇ ਇਹੀ ਸੋਚਦੇ ਹਨ। ਸਫੇਦ ਗੇਂਦ ਦੀ ਕ੍ਰਿਕਟ ਵਿਚ ਉਸਨੇ ਸਲਾਮੀ ਬੱਲੇਬਾਜ਼ ਦੇ ਰੂਪ 'ਚ ਇੰਨਾ ਚੰਗਾ ਪ੍ਰਦਰਸ਼ਨ ਕੀਤਾ ਹੈ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਉਹ ਟੈਸਟ ਸਲਾਮੀ ਬੱਲੇਬਾਜ਼ ਵਿਚ ਰੂਪ 'ਚ ਸਫਲ ਨਾ ਹੋਵੇ। ਬਸ਼ਰਤੇ ਉਸ ਨੂੰ ਪੂਰੇ ਮੌਕੇ ਮਿਲਣ। ਜੇਕਰ ਉਹ ਚੰਗਾ ਪ੍ਰਦਰਸ਼ਨ ਕਰਦਾ ਹੈ ਟੀਮ ਲਈ ਉਹ ਕਾਫੀ ਫਾਇਦੇਮੰਦ ਹੋਵੇਗਾ।''
ਪਾਕਿ ਦੌਰਾ ਰੱਦ ਕਰਨ ਵਾਲੇ ਸ਼੍ਰੀਲੰਕਾਈ ਖਿਡਾਰੀਆਂ 'ਤੇ ਬੋਰਡ ਲਾਏ ਜੁਰਮਾਨਾ, ਮਿਆਂਦਾਦ
NEXT STORY