ਨਵੀਂ ਦਿੱਲੀ (ਵਾਰਤਾ)– ਬਹੁਚਰਚਿਤ ਘਰੇਲੂ ਬੈਡਮਿੰਟਨ ਟੂਰਨਾਮੈਂਟ ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤੀ ਬੈਡਮਿੰਟਨ ਸੰਘ (ਬੀ. ਏ.ਆਈ.) ਨੇ ਸੋਧੇ ਹੋਏ ਢਾਂਚੇ ਦੇ ਨਾਲ ਸੀਨੀਅਰ ਰੈਂਕਿੰਗ ਟੂਰਨਾਮੈਂਟ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਬੀ. ਏ. ਆਈ. ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਕੋਵਿਡ-19 ਮਹਾਮਾਰੀ ਦੇ ਕਾਰਣ ਰਾਜ ਇਕਾਈਆਂ ਦੇ ਮੈਂਬਰ ਭਾਰਤ ਦੇ ਸਾਰੇ ਹਿੱਸਿਆਂ ਤੋਂ ਵਰਚੂਅਲ ਮੀਟਿੰਗ ਰਾਹੀਂ ਜੁੜੇ ਹੋਏ ਸਨ। ਮਹਾਮਾਰੀ ਦੇ ਕਾਰਣ ਲਗਭਗ ਇਕ ਸਾਲ ਗਵਾਉਣ ਤੋਂ ਬਾਅਦ ਰਾਜ ਇਕਾਈਆਂ ਦੇ ਨਾਲ ਚਰਚਾ ਤੋਂ ਬਾਅਦ ਬੀ. ਏ. ਆਈ. ਨੇ ਦੇਸ਼ ਵਿਚ ਖੇਡ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਪਹਿਲ ਲਈ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਦੋ ਸੀਨੀਅਰ ਰੈਂਕਿੰਗ ਟੂਰਨਾਮੈਂਟਾਂ ਦੇ ਨਾਲ ਘਰੇਲੂ ਸਰਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਵਿਰਾਟ-ਅਨੁਸ਼ਕਾ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰੱਖਿਆ ਇਹ ਨਾਮ
ਬੀ. ਏ. ਆਈ. ਮੁਖੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਕੋਰੋਨਾ ਕਾਲ ਸਾਡੇ ਖਿਡਾਰੀਆਂ ਦੇ ਨਾਲ-ਨਾਲ ਖੇਡ ਨਾਲ ਜੁੜੇ ਸਾਰੇ ਹਿੱਤਧਾਰਕਾਂ ਲਈ ਇਕ ਮੁਸ਼ਕਿਲ ਸਮਾਂ ਰਿਹਾ ਹੈ। ਕੋਰੋਨਾ ਦੇ ਕਾਰਣ ਸਾਰਿਆਂ ਨੂੰ ਲੰਬੇ ਸਮੇਂ ਤਕ ਬਾਹਰ ਬੈਠਣਾ ਪਿਆ ਸੀ। ਹਾਲਾਂਕਿ, ਵੈਕਸੀਨ ਦੇ ਆਗਮਨ ਨਾਲ ਨਵੀਂ ਆਸ ਤੇ ਆਤਮਵਿਸ਼ਵਾਸ ਆਇਆ ਹੈ। ਮੈਂ ਕਹਿ ਸਕਦਾ ਹਾਂ ਕਿ ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਲਈ ਤਿਆਰ ਹਾਂ।’’
ਨਵੇਂ ਘਰੇਲੂ ਢਾਂਚੇ ਵਿਚ ਨਵੇਂ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੋਵੇਗਾ। ਸੀਨੀਅਰ ਰੈਂਕਿੰਗ ਟੂਰਨਾਮੈਂਟ ਨੂੰ ਹੁਣ ਤਿੰਨ ਪੱਧਰਾਂ ਵਿਚ ਵਰਗਾਂ ਵਿਚਾਲੇ ਵੰਡ ਕੇ ਕਰਵਾਇਆ ਜਾਵੇਗਾ, ਜਿਸ ਵਿਚ ਲੈਵਲ 3 ਵਿਚ ਸਾਲ ਵਿਚ 6 ਸੀਰੀਜ਼ ਟੂਰਨਾਮੈਂਟ ਹੋਣਗੇ ਜਦਕਿ ਲੈਵਲ 2 ਵਿਚ 4 ਸੁਪਰ ਸੀਰੀਜ਼ ਟੂਰਨਾਮੈਂਟ ਹੋਣਗੇ। ਪ੍ਰੀਮੀਅਰ ਸੁਪਰ ਸੀਰੀਜ਼ ਟੂਰਨਾਮੈਂਟ ਦਾ ਪੱਧਰ 1 ਟੂਰਨਾਮੈਂਟ ਨਵੇਂ ਰੂਪ ਵਿਚ ਵਰਗਾਂ ਵਿਚਾਲੇ ਵੰਡ ਕੇ ਕੀਤਾ ਜਾਵੇਗਾ, ਜਿਸ ਵਿਚ ਪ੍ਰਤੀ ਸਾਲ ਦੋ ਟੂਰਨਾਮੈਂਟ ਹੋਣਗੇ। ਟੂਰਨਾਮੈਂਟ ਵਿਚ ਦਿਲਖਿਚਵੀਂ ਇਨਾਮੀ ਰਾਸ਼ੀ ਵੀ ਹੋਵੇਗੀ। ਲੈਵਲ 1 ਲਈ 10 ਲੱਖ ਦੀ ਇਨਾਮੀ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ ਜਦਕਿ ਲੈਵਲ 2 ਤੇ ਲੈਵਲ 3 ਨਾਲ ਸਬੰਧਤ ਟਿਅਰ ਟੂਰਨਾਮੈਂਟਾਂ ਲਈ ਕ੍ਰਮਵਾਰ 15 ਤੇ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਹੋਵੇਗੀ।
ਇਹ ਵੀ ਪੜ੍ਹੋ: ਮੋਦੀ ਦੇ ‘ਮਨ ਕੀ ਬਾਤ’ ’ਤੇ ਦੀਪਿਕਾ ਪਾਦੁਕੋਨ ਦਾ ਟਵੀਟ, ਦੁਨੀਆ ’ਚ ਦੇਖਣ ਤੋਂ ਪਹਿਲਾਂ ਖ਼ੁਦ ’ਚ ਲਿਆਓ ਉਹ ਬਦਲਾਅ
ਦੋਵੇਂ ਟੂਰਨਾਮੈਂਟ, ਜਿਨ੍ਹਾਂ ਨਾਲ ਦੇਸ਼ ਵਿਚ ਬੈਡਮਿੰਟਨ ਫਿਰ ਤੋਂ ਸ਼ੁਰੂ ਹੋਵੇਗਾ, ਲੈਵਲ 3 ਟੂਰਨਾਮੈਂਟ ਦਾ ਹਿੱਸਾ ਹੋਣਗੇ। ਇਨ੍ਹਾਂ ਵਿਚ ਸਿੰਗਲਜ਼ ਵਿਚ 64 ਤੇ ਡਬਲਜ਼ ਵਿਚ 32 ਖਿਡਾਰੀ ਸ਼ਾਮਲ ਹੋਣਗੇ। ਮੇਜ਼ਬਾਨ ਨੂੰ ਸਿੰਗਲਜ਼ ਵਿਚ ਦੋ ਤੇ ਡਬਲਜ਼ ਵਿਚ ਇਕ ਕੋਟਾ ਹਾਸਲ ਹੋਵੇਗਾ। ਕੁਆਲੀਫਾਇੰਗ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ’ਤੇ ਕੋਈ ਰੋਕ ਨਹੀਂ ਹੋਵੇਗੀ। ਹਾਲਾਂਕਿ ਸਿੰਗਲਜ਼ ਵਿਚ 32 ਤੇ ਡਬਲਜ਼ ਤੋਂ 16 ਖਿਡਾਰੀ ਕੁਆਲੀਫਾਇਰ ਰਾਹੀਂ ਅੱਗੇ ਵਧਣਗੇ।
ਟੂਰਨਾਮੈਂਟਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਨਾਲ ਬੀ. ਏ. ਆਈ. ਨੇ ਅਪ੍ਰੈਲ ਵਿਚ ਸੀਨੀਅਰ ਤੇ ਜੂਨੀਅਰ ਖਿਡਾਰੀਆਂ ਲਈ ਸਾਰੇ ਰਾਸ਼ਟਰੀ ਕੈਂਪਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਹੈ। ਜੂਨੀਅਰ ਖਿਡਾਰੀ, ਜਿਹੜੇ 2023 ਤੇ 2028 ਓਲੰਪਿਕ ਖੇਡਾਂ ਲਈ ਸੰਭਾਵਿਤ ਪ੍ਰਤਿਭਾਵਾਂ ਹਨ ਤੇ ਜੂਨੀਅਰ ਟਾਪਸ ਯੋਜਨਾ ਦਾ ਹਿੱਸਾ ਹਨ, ਨੂੰ ਇਸ ਕੈਂਪ ਵਿਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ : ਬਾਕਸਿੰਗ ਮੈਚ ਦੌਰਾਨ ਲੱਗੀ ਸੱਟ ਕਾਰਣ ਕਿੱਕ ਬਾਕਸਰ ਅਸਲਮ ਖਾਨ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ’ਚ ਖਿਡਾਰੀਆਂ ਵੱਲੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ’ਚ ਧੋਨੀ ਨੇ ਮਾਰੀ ਬਾਜ਼ੀ, ਕਮਾਏ ਇੰਨੇ ਕਰੋੜ ਰੁਪਏ
NEXT STORY