ਵੇਲਿੰਗਟਨ– ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ਲਈ ਜ਼ਖਮੀ ਈਸਾਬੇਲਾ ਗੇਜ, ਹੇਲੇ ਜੇਨਸਨ ਅਤੇ ਬੇਲਾ ਜੇਮਜ਼ ਦੀ ਜਗ੍ਹਾ ’ਤੇ ਵਿਕਟ ਕੀਪਰ ਬੱਲੇਬਾਜ਼ ਪੋਲੀ ਇੰਗਲਿਸ, ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਬ੍ਰੀ ਈਲਿੰਗ ਅਤੇ ਆਲਰਾਊਂਡਰ ਫਲੋਰਾ ਡੇਵੋਨਸ਼ਾਇਰ ਨੂੰ ਟੀਮ ’ਚ ਸ਼ਾਮਲ ਕੀਤਾ ਹੈ।
ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਗੇਜ ਨੂੰ ਇਕ ਦਿਨਾ ਸੀਰੀਜ਼ ਦੌਰਾਨ ਤੀਜੇ ਮੈਚ ’ਚ ਸੱਟ ਲੱਗੀ ਸੀ। ਅਸੀਂ ਉਸ ਦੇ ਠੀਕ ਹੋਣ ਦੇ ਸਮੇਂ ਦੀ ਸਮੀਖਿਆ ਕਰ ਰਹੇ ਹਾਂ। ਜੇਨਸਨ ਤੇ ਜੇਮਜ਼ ਦੋਵਾਂ ਨੂੰ ਇਕ ਦਿਨਾ ਸੀਰੀਜ਼ ਤੋਂ ਪਹਿਲਾਂ ਸੱਟ ਲੱਗੀ ਸੀ ਅਤੇ ਉਹ ਅਜੇ ਤੱਕ ਪੂਰੀ ਤਰ੍ਹਾਂ ਫਿਟ ਨਹੀਂ ਹੋ ਸਕੀਆਂ ਹਨ।
ਟੀਮ ਦੇ ਮੁੱਖ ਕੋਚ ਬੇਨ ਸਾਇਰ ਨੇ ਕਿਹਾ,‘ਅਸੀਂ ਸਾਰੇ ਈਜੀ, ਹੇਲੇ ਅਤੇ ਬੇਲਾ ਲਈ ਦੁਖੀ ਹਾਂ। ਇਹ ਟੀਮ ਅਤੇ ਖਿਡਾਰੀਆਂ ਲਈ ਨਿਰਾਸ਼ਾਜਨਕ ਹੈ।’ ਉਨ੍ਹਾਂ ਕਿਹਾ ਬ੍ਰੀ ਅਤੇ ਪਾਲੀ ਨੇ ਆਪਣੇ ਇਕ ਦਿਨਾ ਕੈਰੀਅਰ ਦੀ ਸ਼ੁਰੂਆਤ ਬਹੁਤ ਹਾਂ ਪੱਖੀ ਢੰਗ ਨਾਲ ਕੀਤੀ ਸੀ। ਮੈਨੂੰ ਦੋਵਾਂ ’ਤੇ ਪੂਰਾ ਭਰੋਸਾ ਹੈ। ਉਹ ਅਗਲੀ ਚੁਣੌਤੀ ਲਈ ਤਿਆਰ ਹਨ।’ ਟੀ-20 ਸੀਰੀਜ਼ ਦਾ ਪਹਿਲਾ ਮੈਚ 14 ਮਾਰਚ ਨੂੰ ਕ੍ਰਾਈਸਟਚਰਚ ’ਚ ਹੋਵੇਗਾ। ਦੂਜਾ ਮੈਚ 16 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤੀਜਾ ਮੈਚ 18 ਮਾਰਚ ਨੂੰ ਡੁਨੇਡਿਨ ’ਚ ਹੋਵੇਗਾ।
ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਬ੍ਰੇਸਵੈੱਲ ਨੂੰ ਬਣਾਇਆ ਕਪਤਾਨ
NEXT STORY