ਸਪੋਰਟਸ ਡੈਸਕ— ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਪਰੇਸ਼ਾਨ ਹੈ। ਅਜੇ ਤਕ ਦੇਸ਼ ’ਚ 169 ਲੋਕ ਇਸ ਨਾਲ ਇਨਫੈਕਟਿਡ ਹੋ ਗਏ ਹਨ। ਦੁਨੀਆ ਦੇ 173 ਦੇਸ਼ਾਂÎ ਚ 2 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇਸ ’ਚੋਂ ਲਗਭਗ 8900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦਾ ਅਸਰ ਅਰਥਵਿਵਸਥਾ ਤੋਂ ਲੈ ਕੇ ਖੇਡ ਦੀ ਦੁਨੀਆ ’ਤੇ ਪੈ ਰਿਹਾ ਹੈ। ਅਜੇ ਤਕ 18 ਤੋਂ ਜ਼ਿਆਦਾ ਖੇਡਾਂ ਦੇ ਕਰੀਬ 70 ਟੂਰਨਾਮੈਂਟ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ। ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨ-ਡੇ ਦੀ ਸੀਰੀਜ਼ ਨੂੰ ਰੱਦ ਕਰ ਦਿੱਤਾ ਗਿਆ ਸੀ। ਪਹਿਲਾ ਮੈਚ ਆਸਟਰੇਲੀਆ ਨੇ ਜਿੱਤਿਆ ਸੀ ਪਰ ਅਗਲੇ ਦੋ ਮੈਚਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਦੌਰਾ ਰੱਦ ਹੋਣ ਦੇ ਬਾਅਦ ਨਿਊਜ਼ੀਲੈਂਡ ਦੀ ਟੀਮ ਵਤਨ ਪਰਤੀ। ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਪੂਰੀ ਟੀਮ ਨੂੰ 14 ਦਿਨ ਸੈਲਫ ਆਈਸੋਲੇਸ਼ਨ ’ਚ ਰਖਿਆ ਗਿਆ ਹੈ। ਵੀਰਵਾਰ ਭਾਵ 19 ਮਾਰਚ ਨੂੰ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਇਸ ਦੀ ਜਾਣਕਾਰੀ ਦਿੱਤੀ। ਜਿਵੇਂ ਹੀ ਟੀਮ ਵੇਲਿੰਗਟਨ ਪਹੁੰਚੀ, ਸਾਰੇ ਖਿਡਾਰੀ ਅਤੇ ਸਪੋਰਟਸ ਸਟਾਫ ਨੂੰ ਸੈਲਫ ਆਈਸੋਲੇਸ਼ਨ ’ਚ ਭੇਜਿਆ ਗਿਆ। ਬੋਰਡ ਨੇ ਇਸ ਨੂੰ ਪ੍ਰਧਾਨਮੰਤਰੀ ਜੇਸਿੰਡਾ ਆਰਡਰਨ ਦਾ ਹੁਕਮ ਦੱਸਿਆ।
ਦੂਜੇ ਪਾਸੇ ਕੋਰੋਨਾ ਵਾਇਰਸ ਦੀ ਮਾਰ ਤੋਂ ਭਾਰਤ ਵੀ ਨਹੀਂ ਬੱਚ ਸਕਿਆ। ਇਸ ਮਹਾਮਾਰੀ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2020) 15 ਅਪ੍ਰੈਲ ਤੱਕ ਟਾਲ ਦਿੱਤਾ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਸੀਜ਼ਨ ਜੁਲਾਈ ਤੋਂ ਸਤੰਬਰ ਵਿਚਾਲੇ ਖੇਡਿਆ ਜਾ ਸਕਦਾ ਹੈ। ਬੋਰਡ ਟੂਰਨਾਮੈਂਟ ਨੂੰ ਕਿਸੇ ਵੀ ਤਰ੍ਹਾਂ ਆਯੋਜਿਤ ਕਰਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਪੇਸ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਕਿਹਾ, ਘਬਰਾਓ ਨਹੀਂ, ਫਰਜ਼ੀ ਖ਼ਬਰਾਂ ਤੋਂ ਬਚੋ
ਗ੍ਰੈਂਡ ਸਲੈਮ 'ਤੇ ਮੰਡਰਾਇਆ ਕੋਰੋਨਾ ਵਾਇਰਸ ਦਾ ਖਤਰਾ, ਮੁਲਤਵੀ ਹੋ ਸਕਦੈ ਟੂਰਨਾਮੈਂਟ
NEXT STORY