ਵਾਰਸਾ- ਫਿਡੇ ਕੈਂਡੀਡੇਟਸ ਚੈਂਪੀਅਨ ਡੀ. ਗੁਕੇਸ਼ ਦੀ ਸੁਪਰਬੇਟ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ’ਚ ਚੰਗੀ ਸ਼ੁਰੂਆਤ ਨਹੀਂ ਰਹੀ ਪਰ ਇਕ ਹੋਰ ਭਾਰਤੀ ਖਿਡਾਰੀ ਐਰੀਗੈਸੀ ਅਰਜੁਨ ਨਾਰਵੇ ਦੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਪਹਿਲੇ ਮੈਚ ਵਿਚ ਡਰਾਅ ਕਰਨ ਵਿਚ ਸਫਲ ਰਿਹਾ। ਦੁਨੀਆ ਦੇ 7ਵੇਂ ਨੰਬਰ ਦੇ ਖਿਡਾਰੀ ਅਰਜੁਨ ਨੇ ਵੀ ਆਪਣੇ 2 ਹੋਰ ਮੈਚ ਡਰਾਅ ਦੇ ਰੂਪ ’ਚ ਖੇਡੇ, ਜਿਸ ਨਾਲ ਉਹ ਰੋਮਾਨੀਆ ਦੇ ਕਿਰਿਲ ਸ਼ੇਵਚੇਂਕੋ ਤੋਂ ਕਾਫੀ ਪਿੱਛੇ ਰਹਿ ਗਿਆ, ਜੋ ਮੁਕਾਬਲੇ ਦੇ ਤੀਜੇ ਦੌਰ ਤੋਂ ਬਾਅਦ ਸਿਖਰ ’ਤੇ ਸੀ। ਗੁਕੇਸ਼ ਨੇ ਆਪਣੀਆਂ ਪਹਿਲੀਆਂ ਦੋ ਗੇਮਾਂ ਗੁਆ ਦਿੱਤੀਆਂ ਸਨ ਜਦੋਂ ਕਿ ਉਸ ਨੇ ਤੀਜੀ ਗੇਮ ’ਚ ਅੰਕ ਸਾਂਝੇ ਕੀਤੇ ਸਨ। ਉਹ ਇਕ ਅੰਕ ਨਾਲ 10 ਖਿਡਾਰੀਆਂ ਵਿਚੋਂ ਆਖਰੀ ਸਥਾਨ ’ਤੇ ਹੈ।
ਇਕ ਹੋਰ ਭਾਰਤੀ ਖਿਡਾਰੀ ਆਰ. ਪ੍ਰਗਿਆਨਾਨੰਦ ਨੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਨੂੰ ਹਰਾ ਕੇ ਤੀਜੇ ਦੌਰ ’ਚ ਵਾਪਸੀ ਕੀਤੀ। ਅਰਜੁਨ ਅਤੇ ਪ੍ਰਗਿਆਨਾਨੰਦ ਦੇ ਬਰਾਬਰ 3 ਅੰਕ ਹਨ। ਸ਼ੇਵਚੇਂਕੋ 6 ਅੰਕਾਂ ਨਾਲ ਸਿੰਗਲ ਬੜ੍ਹਤ ’ਤੇ ਹੈ। ਉਨ੍ਹਾਂ ਤੋਂ ਬਾਅਦ ਕਾਰਲਸਨ ਅਤੇ ਅਬਦੁਸਾਤੁਰੋਵ ਹਨ ਜਿਨ੍ਹਾਂ ਦੇ 4-4 ਅੰਕ ਹਨ।
ਰਿਟੇਨ ਹੋਣ ਦੀ ਕੋਈ ਸੰਭਾਵਨਾ ਨਹੀਂ, ਕੀ ਆਖਰੀ 2 ਮੈਚਾਂ ਲਈ ਲਖਨਊ ਦੀ ਕਪਤਾਨੀ ਛੱਡਣਗੇ ਰਾਹੁਲ?
NEXT STORY