ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਮੰਨਿਆ ਕਿ ਹਰ ਵਿਭਾਗ ਵਿਚ ਮਜ਼ਬੂਤ ਭਾਰਤ ਨੂੰ ਹਰਾਉਣਾ ਵੱਡੀ ਚੁਣੌਤੀ ਹੋਵੇਗੀ ਪਰ ਉਨ੍ਹਾਂ ਨੇ ਕਿਹਾ ਕਿ ਉਸਦੀ ਟੀਮ ਟੈਸਟ ਲੜੀ ਵਿਚ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਲੈਥਮ ਨੇ ਕਿਹਾ ਕਿ ਕਈ ਤਜਰਬੇਕਾਰ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਮੌਜੂਦਗੀ ਭਾਰਤ ਨੂੰ ਮਜ਼ਬੂਤ ਵਿਰੋਧੀ ਬਣਾਉਂਦੀ ਹੈ।
ਲੈਥਮ ਨੇ ਕਿਹਾ, ‘‘ਇਨ੍ਹਾਂ ਹਾਲਾਤ ’ਚ ਬੇਸ਼ੱਕ ਤੁਸੀਂ ਸਪਿਨਰਾਂ ਨੂੰ ਦੇਖਦੇ ਹੋ ਪਰ ਬੁਮਰਾਹ, ਸਿਰਾਜ, ਬੰਗਲਾਦੇਸ਼ ਵਿਰੁੱਧ ਪਿਛਲੇ ਕੁਝ ਮੈਚ ਖੇਡਣ ਵਾਲੇ ਆਕਾਸ਼ ਦੀਪ ਦੀ ਮੌਜੂਦਗੀ ਵਿਚ ਉਸਦਾ ਤੇਜ਼ ਗੇਂਦਬਾਜ਼ੀ ਹਮਲਾ ਵੀ ਓਨਾ ਹੀ ਚੰਗਾ ਹੈ। ਇਸ ਲਈ ਉਸਦੀ ਟੀਮ ਸਾਰੇ ਵਿਭਾਗਾਂ ਵਿਚ ਚੰਗੀ ਹੈ।’’ ਉਸ ਨੇ ਕਿਹਾ,‘‘ਬੱਲੇਬਾਜ਼ੀ ਦੇ ਨਜ਼ਰੀਏ ਨਾਲ ਉਸਦੇ ਕੋਲ ਕਾਫੀ ਮੈਚ ਜੇਤੂ ਖਿਡਾਰੀ ਹਨ ਜਿਹੜੇ ਕਾਫੀ ਤੇਜ਼ੀ ਨਾਲ ਮੈਚ ਨੂੰ ਤੁਹਾਡੀ ਹੱਦ ਤੋਂ ਦੂਰ ਕਰ ਸਕਦੇ ਹਨ।’’
ਲੈਥਮ ਨੇ ਕਿਹਾ, ‘‘ਅਸੀਂ ਚੁਣੌਤੀ ਨੂੰ ਲੈ ਕੇ ਉਤਸ਼ਾਹਿਤ ਹਾਂ। ਉਮੀਦ ਹੈ ਕਿ ਅਸੀਂ ਇੱਥੋਂ ਦੇ ਪਿਛਲੇ ਕੁਝ ਦੌਰਿਆਂ ਤੋਂ ਮਿਲੇ ਤਜਰਬਿਆਂ ਦਾ ਫਾਇਦਾ ਚੁੱਕ ਸਕਾਂਗੇ।’’
ਓਲੰਪੀਆਡ ਗੋਲਡ ਨਾਲ ਸਨਮਾਨਿਤ ਗੁਜਰਾਤੀ ਅਤੇ ਦਿਵਿਆ ਦੇਸ਼ਮੁਖ ਨੂੰ ਮਹਾਰਾਸ਼ਟਰ ਸਰਕਾਰ ਨੇ ਦਿੱਤਾ 1 ਕਰੋੜ ਰੁਪਏ ਦਾ ਇਨਾਮ
NEXT STORY