ਜੈਪੁਰ- ਆਸਟਰੇਲੀਆ ਦੇ ਹੱਥੋਂ ਟੀ-20 ਵਿਸ਼ਵ ਕੱਪ ਫਾਈਨਲ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਟੀਮ ਚਾਰਟਰਡ ਫਲਾਈਟ ਰਾਹੀਂ ਇੱਥੇ ਪਹੁੰਚ ਗਈ ਹੈ। ਬਾਓ-ਬਬਲ ਤੋਂ ਬਾਓ-ਬਬਲ ਵਿਚ ਟ੍ਰਾਂਸਫਰ ਦੇ ਕਾਰਨ ਨਿਊਜ਼ੀਲੈਂਡ ਟੀਮ ਨੂੰ ਇਕਾਂਤਵਾਸ ਵਿਚ ਨਹੀਂ ਰਹਿਣਾ ਹੋਵੇਗਾ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਪਹਿਲਾ ਟੀ-20 ਮੈਚ ਬੁੱਧਵਾਰ ਨੂੰ ਇੱਥੇ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼
ਰਾਜਸਥਾਨ ਕ੍ਰਿਕਟ ਸੰਘ ਦੇ ਇਕ ਅਧਿਕਾਰੀ ਨੇ ਕਿਹਾ ਕਿ ਨਿਊਜ਼ੀਲੈਂਡ ਕ੍ਰਿਕਟ ਟੀਮ ਸ਼ਾਮ ਨੂੰ ਇੱਥੇ ਪਹੁੰਚੀ ਤੇ ਪ੍ਰੋਟੋਕਾਲ ਦੇ ਤਹਿਤ ਉਨ੍ਹਾਂ ਦੀ ਜਾਂਚ ਹੋਵੇਗੀ। ਕੱਲ ਤੋਂ ਨਿਊਜ਼ੀਲੈਂਟ ਟੀਮ ਅਭਿਆਸ ਕਰੇਗੀ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਵਿਅਸਤ ਸ਼ਡਿਊਲ ਦੇ ਬਾਰੇ ਵਿਚ ਈ. ਐੱਸ. ਪੀ. ਐੱਨ. ਕ੍ਰਿਕਇੰਫੋ ਨੂੰ ਦੱਸਿਆ ਕਿ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਤੁਰੰਤ ਬਾਅਦ ਦੂਜੀ ਸੀਰੀਜ਼ ਖੇਡ ਰਹੇ ਹਾਂ। ਇਹ ਮੁਸ਼ਕਿਲ ਤੇ ਚੁਣੌਤੀਪੂਰਨ ਹੈ ਪਰ ਇਸਦਾ ਸਾਹਮਣਾ ਕਰਨਾ ਹੋਵੇਗਾ। ਟੈਸਟ ਟੀਮ ਦੇ 9 ਮੈਂਬਰ ਇੱਥੇ ਪਿਛਲੇ ਹਫਤੇ ਹੀ ਪਹੁੰਚ ਗਏ ਜੋ ਟੀ-20 ਟੀਮ ਦਾ ਹਿੱਸਾ ਨਹੀਂ ਸਨ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਦੀ ਟੀ20 ਵਿਸ਼ਵ ਕੱਪ ਟੀਮ ਦਾ ਐਲਾਨ, ਕਿਸੇ ਭਾਰਤੀ ਖਿਡਾਰੀ ਨੂੰ ਜਗ੍ਹਾ ਨਹੀਂ
NEXT STORY