ਵੇਲਿੰਗਟਨ- ਪਹਿਲਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਜੇਤੂ ਨਿਊਜ਼ੀਲੈਂਡ ਆਪਣੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਸਫਲ ਅਤੇ ਸ਼ਾਨਦਾਰ ਡਬਲਯੂ. ਟੀ. ਸੀ. ਜਿੱਤ ’ਚ ਪ੍ਰਾਪਤ ਹੋਏ ਚਮਕਦਾਰ ‘ਗਦਾ’ ਨੂੰ ਦੇਸ਼ਵਾਸੀਆਂ ਨਾਲ ਰੂ-ਬਰੂ ਕਰਾਵੇਗਾ। ਇਸ ਲਈ ਨਿਊਜ਼ੀਲੈਂਡ ਕ੍ਰਿਕਟ ਵੱਲੋਂ 26 ਜੁਲਾਈ ਤੋਂ ਦੇਸ਼ ਭਰ ’ਚ ‘ਗਦਾ ਪਰੇਡ’ ਕੀਤੀ ਜਾਵੇਗੀ। ਸਮਝਿਆ ਜਾਂਦਾ ਹੈ ਕਿ ਜੇਤੂ ਟੀਮ ਦੇ ਕਈ ਮੈਂਬਰ ਇਕ ਹਫਤੇ ਤੱਕ ਉੱਤਰੀ ਨਿਊਜ਼ੀਲੈਂਡ ਦੇ ਵਾਨਾਗੇਰੀ ਤੋਂ ਦੱਖਣ ਦੀਪ ਦੇ ਸ਼ਹਿਰ ਇਨਵਰਕਾਰਗਿਲਾ ਤਕ ਡਬਲਯੂ. ਟੀ. ਸੀ. ਫਾਈਨਲ ’ਚ ਜਿੱਤੇ ‘ਗਦਾ’ ਨਾਲ ਦੌਰਾ ਕਰਨਗੇ। ਇਸ ਨੂੰ ਰਸਤੇ ’ਚ ਆਕਲੈਂਡ, ਟੌਰੰਗਾ, ਹੈਮਿਲਟਨ, ਨਿਊ ਪਲਾਇਮਾਊਥ, ਪਾਲਮਸਟਰਨ ਨਾਰਥ, ਵੇਲਿੰਗਟਨ ਅਤੇ ਕ੍ਰਾਇਸਟਚਰਚ ’ਚ ਰੋਕਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ
ਡਬਲਯੂ. ਟੀ. ਸੀ. ਜੇਤੂ ਇਲੈਵਨ ਦੇ ਕਪਤਾਨ ਕੇਨ ਵਿਲੀਅਮਸਨ, ਕਾਈਲ ਜੈਮੀਸਨ, ਡੇਵੋਨ ਕਾਨਵੇ ਅਤੇ ਕਾਲਿਨ ਡੀ ਗ੍ਰੈਂਡ ਹੋਮ ਇਸ ਪਰੇਡ ਵਿਚ ਮੌਜੂਦ ਨਹੀਂ ਰਹਿਣਗੇ ਕਿਉਂਕਿ ਇਸ ਦੌਰਾਨ ਉਹ ਆਪਣੀ ਕਾਊਂਟੀ ਚੈਂਪੀਂਅਨਸ਼ਿਪ ਅਤੇ 'ਦਿ ਹੰਡ੍ਰੇਡ' ਟੂਰਨਾਮੈਂਟ ਵਿਚ ਖੇਡਣ ਦੇ ਲਈ ਬ੍ਰਿਟੇਨ ਵਿਚ ਰਹਿਣਗੇ। ਵਿਲ ਸੋਮਰਵਿਲੇ, ਜੀਤ ਰਾਵਲ ਅਤੇ ਟਾਡ ਐਸਟਲ ਸਮੇਤ ਗਰੁੱਪ ਦੇ ਚੋਟੀ ਮੈਂਬਰ ਇੱਥੇ ਤਕ ਕਿ ਜੋ ਡਬਲਯੂ. ਟੀ. ਸੀ. ਫਾਈਨਲ ਦੇ ਦੌਰਾਨ ਇੰਗਲੈਂਡ ਵਿਚ ਵੀ ਮੌਜੂਦ ਨਹੀਂ ਸਨ, ਪਰੇਡ ਨੇ ਵੱਖ-ਵੱਖ ਪੜਾਵਾਂ 'ਤੇ ਗਦੇ ਦੇ ਨਾਲ ਦਿਖਾਈ ਦੇਣਗੇ। ਸਾਊਥੰਪਟਨ ਵਿਚ ਡਬਲਯੂ. ਟੀ. ਸੀ. ਫਾਈਨਲ ਦਾ ਹਿੱਸਾ ਰਹੇ ਨਿਊਜ਼ੀਲੈਂਡ ਟੀਮ ਦੇ ਮੈਂਬਰ ਇਸ ਸ਼ਨੀਵਾਰ ਤੱਕ ਆਈਸੋਲੇਸ਼ਨ ਵਿਚ ਰਹਿਣਗੇ ਅਤੇ ਇਸ ਪਰੇਡ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਪਰਿਵਾਰਾਂ ਦੇ ਕੋਲ ਘਰ ਪਹੁੰਚਣਗੇ।
ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਰਬੀਆ ਮਾਸਟਰਜ਼ ਸ਼ਤਰੰਜ ’ਚ ਭਾਰਤ ਦਾ ਨਿਹਾਲ ਸਰੀਨ ਸਾਂਝੀ ਬੜ੍ਹਤ 'ਤੇ
NEXT STORY