ਬ੍ਰਾਸੀਲਿਆ (ਬ੍ਰਾਜ਼ੀਲ)- ਰਿਓ ਡਿ ਜਨੇਰਿਓ ਦੇ ਇਤਿਹਾਸਕ ਮਾਰਾਕਾਨਾ ਸਟੇਡੀਅਮ ’ਚ ਸ਼ਨੀਵਾਰ ਨੂੰ ਹੋਣ ਵਾਲੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ’ਚ ਅਰਜਨਟੀਨਾ ਅਤੇ ਬ੍ਰਾਜ਼ੀਲ ਆਮਣੇ-ਸਾਹਮਣੇ ਹੋਣਗੇ। ਲਿਓਨਲ ਮੈਸੀ ਦੀ ਅਰਜਨਟੀਨਾ ਨੇ ਦੂਜੇ ਸੈਮੀਫਾਈਨਲ ’ਚ ਕੋਲੰਬੀਆ ਨੂੰ ਪਨੈਲਿਟੀ ਸ਼ੂਟਆਊਟ ’ਚ 3-2 ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਮੈਚ ਦੇ ਨਾਇਕ ਅਰਜਨਟੀਨਾ ਦੇ ਗੋਲਕੀਪਰ ਏਮਿਲਿਆਨੋ ਮਾਰਟੀਨੇਜ ਰਹੇ, ਜਿਨ੍ਹਾਂ ਨੇ 3 ਪਨੈਲਿਟੀ ਬਚਾਈ। ਬ੍ਰਾਸੀਲਿਆ ਦੇ ਮੰਨੇ ਗਾਰਿੰਚਾ ਸਟੇਡੀਅਮ ’ਚ ਨਿਯਮਿਤ ਸਮਾਂ ਤੋਂ ਬਾਅਦ ਸਕੋਰ 1-1 ਨਾਲ ਬਰਾਬਰ ਸੀ। ਅਰਜਨਟੀਨਾ ਨੂੰ 7ਵੇਂ ਮਿੰਟ ’ਚ ਹੀ ਲਾਟੇਰੋ ਮਾਰਟੀਨੇਜ ਨੇ ਵਾਧਾ ਦਿਵਾਇਆ ਪਰ ਦੂਜੇ ਹਾਫ ’ਚ ਲੁਈ ਡਿਆਜ (61ਵੇਂ ਮਿੰਟ) ਨੇ ਸਕੋਰ 1-1 ਕਰ ਦਿੱਤਾ।
ਅਰਜਨਟੀਨਾ ਦੀ ਟੀਮ 1993 ’ਚ ਕੋਪਾ ਅਮਰੀਕਾ ਖਿਤਾਬ ਜਿੱਤਣ ਤੋਂ ਬਾਅਦ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੀ ਹੈ। ਉਸ ਸਮੇਂ ਵੀ ਅਰਜਨਟੀਨਾ ਨੇ ਸੈਮੀਫਾਈਨਲ ’ਚ ਨਿਰਧਾਰਿਤ ਸਮੇਂ ’ਚ ਮੁਕਾਬਲਾ ਗੋਲ ਰਹਿਤ ਬਰਾਬਰ ਰਹਿਣ ਤੋਂ ਬਾਅਦ ਕੋਲੰਬੀਆ ਨੂੰ ਹੀ ਪਨੈਲਿਟੀ ਸ਼ੂਟਆਊਟ ’ਚ 6-5 ਨਾਲ ਹਰਾਇਆ ਸੀ। ਬ੍ਰਾਜ਼ੀਲ ਨੇ ਸੋਮਵਾਰ ਨੂੰ ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ ਸੀ। ਬ੍ਰਾਜ਼ੀਲ ਦੀ ਟੀਮ ਨੇ ਆਪਣੇ ਦੇਸ਼ ’ਚ ਕਦੇ ਕੋਪਾ ਅਮਰੀਕਾ ਫਾਈਨਲ ਮੁਕਾਬਲਾ ਨਹੀਂ ਗਵਾਇਆ ਹੈ ਅਤੇ ਮੌਜੂਦਾ ਟੂਰਨਾਮੈਂਟ ’ਚ ਵੀ ਹੁਣ ਤੱਕ 6 ’ਚੋਂ 5 ਮੈਚ ਜਿੱਤ ਚੁੱਕੀ ਹੈ।
ਮਾਰਟੀਨੇਜ ਨੇ ਸ਼ੂਟਆਊਟ ’ਚ ਸਾਂਚੇਜ, ਯੇਰੀ ਮਾਇਨਾ ਅਤੇ ਏਡਵਿਨ ਕਾਰਡੋਨਾ ਦੇ ਸ਼ਾਟ ਰੋਕੇ। ਅਰਜਨਟੀਨਾ ਵੱਲੋਂ ਰੋਡ੍ਰਿਗੋ ਡੀ ਪਾਲ ਗੋਲ ਕਰਨ ’ਚ ਨਾਕਾਮ ਰਹੇ ਪਰ ਮੈਸੀ, ਲਿਏਂਡ੍ਰੋ ਪਾਰੇਡੇਜ ਅਤੇ ਲਾਟੇਰੋ ਮਾਰਟੀਨੇਜ ਨੇ ਗੋਲ ਦਾਗ ਕੇ ਆਪਣੀ ਟੀਮ ਦੀ ਜਿੱਤ ਸੁਨਿਸ਼ਚਿਤ ਕੀਤੀ। ਕੋਲੰਬੀਆ ਲਈ ਸਿਰਫ ਕੁਆਡ੍ਰੇਡੋ ਅਤੇ ਮਿਗੁਏਲ ਬੋਰਜਾ ਹੀ ਗੋਲ ਕਰ ਸਕੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਖੇਲਾ ਹੋਬੇ ਦਿਵਸ’ ’ਤੇ ਖੇਡ ਕਲੱਬਾਂ ਨੂੰ 50 ਹਜ਼ਾਰ ਫੁੱਟਬਾਲ ਵੰਡੇਗੀ ਮਮਤਾ
NEXT STORY