ਨੈਲਸਨ– ਜਾਰਜੀਆ ਫਿਲਮਰ (112) ਦੇ ਸੈਂਕੜੇ ਤੇ ਕਪਤਾਨ ਸੂਜੀਬੇਟਸ (53) ਦੇ ਅਰਧ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਐਤਵਾਰ ਨੂੰ ਦੂਜੇ ਵਨ ਡੇ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 98 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਨਿਊਜ਼ੀਲੈਂਡ ਨੇ 3 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।
281 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ ਤੇ ਉਸ ਨੇ 57 ਦੇ ਸਕੋਰ ਤੱਕ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ। ਵਿਸ਼ਮੀ ਗੁਣਾਰਤਨੇ (6), ਕਪਤਾਨ ਚਮਾਰੀ ਅਟਾਪੱਟੂ (5) ਨੂੰ ਹਰਸ਼ਿਤ ਸਮਰਵਿਕ੍ਰਮਾ (8) ਨੂੰ ਜੈੱਸ ਕੇਰ ਨੇ ਆਊਟ ਕੀਤਾ ਤੇ ਇਮੇਸ਼ਾ ਦੁਲਾਨੀ 11 ਦੌੜਾਂ ਬਣਾ ਕੇ ਆਊਟ ਹੋਈ। ਇਸ ਤੋਂ ਬਾਅਦ ਕਵਿਸ਼ਾ ਦਿਲਹਾਰੀ ਤੇ ਨੀਲਾਸ਼ਿਕਾ ਸਿਲਵਾ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵੇਂ ਬੱਲੇਬਾਜ਼ਾਂ ਵਿਚਾਲੇ ਪੰਜਵੀਂ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਹੋਈ।
30ਵੇਂ ਓਵਰ ਵਿਚ ਬਰੂਕ ਹੈਲੀਡੇ ਨੇ ਕਵਿਸ਼ਾ ਦਿਲਹਾਰੀ (45) ਨੂੰ ਬੋਲਡ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਅਨੁਸ਼ਕਾ ਸੰਜੀਵਨ 23 ਦੌੜਾਂ ਬਣਾ ਕੇ ਆਊਟ ਹੋਈ। 44ਵੇਂ ਓਵਰ ਵਿਚ ਈਡਨ ਕਾਰਸਨ ਨੇ ਇਕ ਪਾਸਾ ਸੰਭਾਲੀ ਖੜ੍ਹੀ ਨੀਲਾਸ਼ਿਕਾ ਸਿਲਵਾ (45) ਨੂੰ ਆਊਟ ਕਰ ਕੇ ਨਿਊਜ਼ੀਲੈਂਡ ਦੀ ਜਿੱਤ ਪੱਕੀ ਕਰ ਦਿੱਤੀ।
ਨਿਊਜ਼ੀਲੈਂਡ ਦੀਆਂ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਦੌੜਾਂ ਨਹੀਂ ਬਣਾਉਣ ਦਿੱਤੀਆਂ। ਨਿਊਜ਼ੀਲੈਂਡ ਦੇ ਗੇਂਦਬਾਜ਼ੀ ਹਮਲੇ ਦੇ ਅੱਗੇ ਸ਼੍ਰੀਲੰਕਾ ਦੀ ਪੂਰੀ ਟੀਮ 50 ਓਵਰਾਂ ਵਿਚ 182 ਦੌੜਾਂ ’ਤੇ ਸਿਮਟ ਗਈ। ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।
ਰੇਨੇਸ ਨੂੰ ਹਰਾ ਕੇ ਪੈਰਿਸ ਸੇਂਟ ਜਰਮਨ ਨੇ ਲੀਗ-1 ’ਚ 4-1 ਦੀ ਬਣਾਈ ਬੜ੍ਹਤ
NEXT STORY