ਲੰਡਨ : ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਇਕ ਵਾਰ ਫਿਰ ਦੂਜੇ ਵਨਡੇ ਮੈਚ 'ਚ ਇਕ ਪਾਸੜ ਮੁਕਾਬਲੇ 'ਚ ਆਇਰਲੈਂਡ ਖਿਲਾਫ 400 ਦੌੜਾਂ ਤੋਂ ਜ਼ਿਆਦਾ ਦਾ ਸਕੋਰ ਖੜਾ ਕਰਨ ਦੇ ਬਾਅਦ 300 ਦੌੜਾਂ ਤੋਂ ਜ਼ਿਆਦਾ ਦੇ ਫਰਕ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਤਿਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 418 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਇਸਦੇ ਬਾਅਦ ਆਇਰਲੈਂਡ ਨੂੰ 35.5 ਓਵਰਾਂ 'ਚ 112 ਦੌੜਾਂ 'ਤੇ ਆਊਟ ਕਰ ਕੇ 306 ਦੌੜਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਦੇ ਵਲੋਂ ਸੇਫੀ ਡੇਵਾਈਨ ਨੇ 108 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਇਸ ਦੌਰਾਨ ਸਿਰਫ 59 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ। ਇਸਦੇ ਜਵਾਬ 'ਚ ਇੰਗਲੈਂਡ ਦੀ ਕੋਈ ਬੱਲੇਬਾਜ਼ ਟਿੱਕ ਕੇ ਨਾ ਖੇਡ ਸਕੀ। ਕਪਤਾਨ ਲਾਰਾ ਡੇਲਾਨੀ 30 ਦੌੜਾਂ ਨੂੰ ਛੂਹਣ ਵਾਲੀ ਇਕਲੌਤੀ ਕ੍ਰਿਕਟਰ ਰਹੀ। ਇਸ ਤੋਂ ਇਲਾਵਾ ਸੇਸੇਲਿਆ ਜਾਇਸ 26, ਅਤੇ ਸ਼ਾਨਾ ਕਵਾਨਾਗ 18 ਦੇ ਦੋਹਰੇ ਅੰਕ ਤੱਕ ਪਹੁੰਚ ਸਕੀ। ਨਿਊਜ਼ੀਲੈਂਡ ਨੇ ਪਹਿਲੇ ਵਨਡੇ 'ਚ ਵੀ ਚਾਰ ਵਿਕਟਾਂ 'ਤੇ 490 ਦੌੜਾਂ ਬਣਾਈਆਂ ਸਨ ਜੋ ਪੁਰਸ਼ ਅਤੇ ਮਹਿਲਾ ਵਨਡੇ ਅੰਤਰਰਾਸ਼ਟਰੀ ਮੈਚਾਂ 'ਚ ਸਭ ਤੋਂ ਜ਼ਿਆਦਾ ਦਾ ਸਕੋਰ ਹੈ। ਨਿਊਜ਼ੀਲੈਂਡ ਦੀ ਟੀਮ ਨੇ ਇਸਦੇ ਬਾਅਦ 246 ਦੌੜਾਂ ਦੀ ਜਿੱਤ ਦਰਜ ਕੀਤੀ ਸੀ।
ਮਹਿਲਾ ਟੀਮ ਦੀ ਖਿਤਾਬੀ ਜਿੱਤ 'ਤੇ ਪੁਰਸ਼ ਖਿਡਾਰੀਆਂ ਨੇ ਮਨਾਇਆ ਜਸ਼ਨ
NEXT STORY