ਅਬੁ ਧਾਬੀ— ਯੁਵਾ ਕੌਮਾਂਤਰੀ ਮਾਸਟਰ ਨਿਹਾਲ ਸਰੀਨ ਅਬੁ ਧਾਬੀ ਮਾਸਟਰਸ ਦੇ ਨੌਵੇਂ ਅਤੇ ਅੰਤਿਮ ਦੌਰ ਦਾ ਮੁਕਾਬਲਾ ਹਾਰਨ ਦੇ ਬਾਅਦ ਵੀ ਅੱਜ ਭਾਰਤ ਦੇ 53ਵੇਂ ਗ੍ਰੈਂਡਮਾਸਟਰ ਬਣਨ 'ਚ ਸਫਲ ਰਹੇ। ਕੇਰਲ ਦੇ 14 ਸਾਲ ਦੇ ਇਸ ਖਿਡਾਰੀ ਨੇ ਸੰਭਾਵੀ 9 ਅੰਕਾਂ 'ਚੋਂ 5.5 ਅੰਕ ਪ੍ਰਾਪਤ ਕੀਤੇ। ਉਨ੍ਹਾਂ ਨੇ ਅੰਤਿਮ ਦੌਰ ਤੋਂ ਪਹਿਲਾਂ ਹੀ ਗ੍ਰੈਂਡਮਾਸਟਰ ਨਾਰਮ ਹਾਸਲ ਕਰ ਲਿਆ ਸੀ।
ਟੂਰਨਾਮੈਂਟ 'ਚ 88 ਮੈਂਬਰੀ ਭਾਰਤੀ ਟੀਮ ਦੇ ਲਈ ਚੰਗੀ ਗੱਲ ਇਹ ਰਹੀ ਹੈ ਕਿ ਚਾਰ ਖਿਡਾਰੀ ਗ੍ਰੈਂਡਮਾਸਟਰ ਅਤੇ ਤਿੰਨ ਕੌਮਾਂਤਰੀ ਮਾਸਟਰ ਨਾਰਮ ਹਾਸਲ ਕਰਨ 'ਚ ਸਫਲ ਰਹੇ। ਸਰੀਨ ਤੋਂ ਇਲਾਵਾ ਇਰੀਗਾਸੀ ਅਰਜੁਨ, ਹਰਸ਼ ਭਰਥਕੋਟੀ ਅਤੇ ਪੀ. ਇਨੀਆਨ ਨੇ ਅੰਤਿਮ ਦਿਨ ਗ੍ਰੈਂਡਮਾਸਟਰ ਨਾਰਮ ਹਾਸਲ ਕਰ ਕੇ ਇਸ ਨੂੰ ਯਾਦਗਾਰ ਬਣਾਇਆ ਜਦਕਿ ਏ.ਆਈ. ਮੁੱਥਈਯਾਹ, ਵੀ.ਐੱਸ ਰਾਥਨਵੇਲ ਅਤੇ ਸੰਕਲਪ ਗੁਪਤਾ ਕੌਮਾਂਤਰੀ ਮਾਸਟਰ ਨਾਰਮ ਪੂਰਾ ਕਰਨ 'ਚ ਕਾਮਯਾਬ ਰਹੇ। ਰੂਸ ਦੇ ਦਾਨਿਲ ਡੁਬੋਵ ਇਸ ਟੂਰਨਾਮੈਂਟ ਦੇ ਜੇਤੂ ਬਣੇ।
ਏਸ਼ੀਅਨ ਖੇਡਾਂ ਦੀਆਂ ਛੋਟੀਆਂ ਖੇਡਾਂ 'ਚ ਭਾਰਤੀ ਕਰਨਗੇ ਵੱਡਾ ਧਮਾਕਾ
NEXT STORY