ਜਲੰਧਰ - ਜਕਾਰਤਾ ਤੇ ਪਾਲੇਮਬਰਗ ਵਿਚ 18 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਭਾਵੇਂ ਹੀ ਲੋਕਾਂ ਦੀਆਂ ਨਜ਼ਰਾਂ ਵੱਡੇ ਸਿਤਾਰਿਆਂ 'ਤੇ ਰਹਿਣਗੀਆਂ ਪਰ ਇਸ ਸਾਲ ਭਾਰਤ ਵੱਲੋਂ ਇਨ੍ਹਾਂ ਖੇਡਾਂ ਦੇ ਛੋਟੇ-ਛੋਟੇ ਈਵੈਂਟਸ ਵਿਚ ਕਈ ਭਾਰਤੀ ਖਿਡਾਰੀ ਵੱਡਾ ਧਮਾਕਾ ਕਰ ਸਕਦੇ ਹਨ। ਪੇਸ਼ ਹਨ ਉਹ ਖੇਡਾਂ, ਜਿਨ੍ਹਾਂ ਵਿਚ ਭਾਰਤ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਸਕਦਾ ਹੈ।
ਕਬੱਡੀ— ਕਪਤਾਨ ਅਰੁਣਾ ਠਾਕੁਰ ਤੇ ਪ੍ਰਦੀਪ ਨਰਵਾਲ ਦੇ ਇਲਾਵਾ ਰਾਹੁਲ ਚੌਧਰੀ 'ਤੇ ਟੀਮ ਇੰਡੀਆ ਨੂੰ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਦਿਵਾਉਣ ਦੀ ਜ਼ਿੰਮੇਵਾਰੀ ਰਹੇਗੀ। ਭਾਰਤ ਵੱਲੋਂ ਕਬੱਡੀ ਨੇ ਪਹਿਲੀ ਵਾਰ 1990 ਦੀਆਂ ਬੀਜਿੰਗ ਏਸ਼ੀਆਈ ਖੇਡਾਂ ਵਿਚ ਹਿੱਸਾ ਲਿਆ ਸੀ। ਤਦ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਉਸ ਤੋਂ ਬਾਅਦ ਭਾਰਤੀ ਕਬੱਡੀ ਟੀਮ ਏਸ਼ੀਆਈ ਖੇਡਾਂ ਵਿਚ ਅਜੇਤੂ ਬਣੀ ਹੋਈ ਹੈ। ਪੁਰਸ਼ਾਂ ਦੀ ਮਹਿਲਾ ਟੀਮ ਵੀ ਲਗਾਤਾਰ ਦੋ ਸਾਲ ਸੋਨ ਤਮਗਾ ਜਿੱਤ ਚੁੱਕੀ ਹੈ।
ਬ੍ਰਿਜ— ਬ੍ਰਿਜ ਫੈੱਡਰੇਸ਼ਨ ਆਫ ਇੰਡੀਆ ਵੱਲੋਂ 24 ਮੈਂਬਰੀ ਸਕੁਐਡ ਏਸ਼ੀਅਨ ਖੇਡਾਂ ਲਈ ਤਿਆਰ ਕੀਤੀ ਗਈ ਹੈ। 217 ਮੁਕਾਬਲੇਬਾਜ਼ਾਂ ਵਿਚਾਲੇ 4 ਈਵੈਂਟ ਦੌਰਾਨ ਹੋਵੇਗੀ ਜੰਗ। ਪੁਰਸ਼ਾਂ ਵਿਚ ਜੱਗੀ ਸ਼ਿਵਦਾਸਨੀ ਤੇ ਪ੍ਰਣਯ ਬਰਧਾਨ 'ਤੇ ਨਜ਼ਰਾਂ ਰਹਿਣਗੀਆਂ, ਉਥੇ ਹੀ ਮਹਿਲਾਵਾਂ ਵਿਚ ਕਿਰਨ ਨਾਦਰ ਚਮਤਕਾਰ ਕਰ ਸਕਦੀ ਹੈ।
ਟੇਬਲ ਟੈਨਿਸ— ਟੇਬਲ ਟੈਨਿਸ ਭਾਰਤ ਦੀਆਂ ਸਭ ਤੋਂ ਉਭਰਦੀਆਂ ਖੇਡਾਂ 'ਚੋਂ ਇਕ ਹੈ। ਦਿੱਲੀ ਦੀ ਮਣਿਕਾ ਬੱਤਰਾ ਦੇ ਇਲਾਵਾ ਮੌਮਾ ਦਾਸ, ਮਧੁਰਰਕਾ ਪਤਕਾਰ ਮੰਨੀਆਂ-ਪ੍ਰਮੰਨੀਆਂ ਮਹਿਲਾ ਖਿਡਾਰਨਾਂ ਹਨ। ਉਥੇ ਹੀ ਪੁਰਸ਼ਾਂ ਵਿਚ ਸਾਥਿਆਨ ਗਿਆਨੇਸ਼ਵਰ, ਅਚੰਤਾ ਸ਼ਰਤ ਕਮਲ, ਹਰਮੀਤ ਦੇਸਾਈ ਵਰਗੇ ਖਿਡਾਰੀ ਭਾਰਤ ਲਈ ਤਮਗਾ ਜਿੱਤਣ ਦਾ ਦਮ ਰੱਖਦੇ ਹਨ।
ਭਾਰਤ ਨੂੰ ਮਣਿਕਾ ਬੱਤਰਾ ਤੋਂ ਕਾਫੀ ਉਮੀਦਾਂ ਹੋਣਗੀਆਂ। ਕਾਮਨਵੈਲਥ ਖੇਡਾਂ ਵਿਚ ਮਣਿਕਾ 2 ਸੋਨ ਸਮੇਤ 4 ਤਮਗੇ ਜਿੱਤਣ ਵਾਲੀ ਇਕਲੌਤੀ ਖਿਡਾਰਨ ਬਣੀ ਸੀ।
ਮੁੱਕੇਬਾਜ਼ ਮੈਰੀਕਾਮ, ਸ਼ੂਟਰ ਜੀਤੂ ਰਾਏ ਤੇ ਵੇਲਟਲਿਫਟਰ ਮੀਰਾਬਾਈ ਚਾਨੂ ਏਸ਼ੀਆਈ ਖੇਡਾਂ ਵਿਚ ਵਿਚੋਂ ਇਸ ਵਾਰ ਬਾਹਰ ਹਨ ਅਜਿਹੇ ਵਿਚ ਤਮਗਾ ਲਿਆਉਣ ਦੀ ਵੱਡੀ ਜ਼ਿੰਮੇਵਾਰੀ ਟੇਬਲ ਟੈਨਿਸ ਟੀਮ 'ਤੇ ਹੋਵੇਗੀ।
ਸਿਪਾਕ ਟੇਕਰਾ— ਸਿਪਾਕ ਟੇਕਰਾ ਵਿਚ ਬਾਲ ਪੈਰ ਤੇ ਹੱਥਾਂ ਨਾਲ ਨੈੱਟ ਦੇ ਪਾਰ ਪਹੁੰਚਾਉਣੀ ਹੁੰਦੀ ਹੈ। ਇਹ ਦੇਖਣ ਵਿਚ ਵਾਲੀਬਾਲ ਵਰਗੀ ਹੀ ਲੱਗਦੀ ਹੈ। 19 ਅਗਸਤ ਤੋਂ ਇਸਦੇ ਮੁਕਾਬਲੇ ਰਾਨਾਓ ਸਪੋਰਟਸ ਹਾਲ ਵਿਚ ਹੋਣਗੇ। ਭਾਰਤ ਵੀ ਇਨ੍ਹਾਂ ਖੇਡਾਂ ਵਿਚ ਚੁਣੌਤੀ ਦਿੰਦਾ ਨਜ਼ਰ ਆਵੇਗਾ।
ਕਰਾਟੇ— ਭਾਰਤ ਵੱਲੋਂ ਪੁਰਸ਼ਾਂ ਵਿਚ ਪ੍ਰਣਯਾ ਸ਼ਰਮਾ, ਅਨਮੋਲ ਸਿੰਘ, ਸ਼ਰਥ ਜੂਨੀਅਰ ਤੇ ਵਿਸ਼ਾਲ ਤੇ ਮਹਿਲਾ ਵਰਗ ਵਿਚ ਨਿਧੀ ਨਨਹੇਤ, ਸੁਪਰਿਯਾ ਜੇਤਵ, ਐੱਨ. ਹਰਸ਼ਾ ਮੰਗਖਾਈ ਚੁਣੌਤੀ ਦੇਣਗੀਆਂ। 03 ਦਿਨ ਅਰਥਾਤ 25 ਤੋਂ 27 ਅਗਸਤ ਤਕ ਹੋਣ ਹੋਣਗੇ ਕਰਾਟੇ ਪ੍ਰਤੀਯੋਗਿਤਾ ਦੇ ਮੁਕਾਬਲੇ। ਭਾਰਤੀ ਟੀਮ ਅਜੇ ਈਰਾਨ ਦੇ ਅਹਿਮਦ ਸਫੀ ਤੋਂ ਕੋਚਿੰਗ ਲੈ ਰਹੀ ਹੈ। ਜੈਦੇਵ ਸ਼ਰਮਾ ਨੈਸ਼ਨਲ ਕੋਚ ਹੋਣਗੇ।
ਮਾਰਸ਼ਲ ਆਰਟਸ— ਮਾਰਸ਼ਲ ਆਰਟਸ ਦੀ ਕੁਰਾਸ਼, ਪੇਨਕੈਕ ਸਿਲੈਟ, ਸਾਂਬੋ, ਵੁਸ਼ੂ ਸ਼ੈਲੀਆਂ ਵਿਚ ਮੁਕਾਬਲੇਬਾਜ਼ੀ ਕਰਨ ਉਤਾਰੇ ਜਾ ਰਹੇ ਹਨ। ਭਾਰਤ ਦੀ ਸੂਰਯ ਸਿੰਘ, ਨਰਿੰਦਰ ਗਰੇਵਾਲ, ਪ੍ਰਦੀਪ ਕੁਮਾਰ ਦੇ ਇਲਾਵਾ ਸਨਾਥੋਈ ਯੁਮਨਮ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਸਵਿਮਿੰਗ— ਸਵਿਮਿੰਗ ਫੈੱਡਰੇਸ਼ਨ ਆਫ ਇੰਡੀਆ (ਐੱਸ. ਐੱਫ. ਆਈ.) ਵੱਲੋਂ ਬੀਤੇ ਦਿਨੀਂ ਏਸ਼ੀਆਈ ਖੇਡਾਂ ਲਈ 10 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਸੀ। ਇਸ 'ਚ ਵਿਰਧਾਵਲ ਖਾਡੇ, ਸਾਜਨ ਪ੍ਰਕਾਸ਼, ਸੰਦੀਪ ਸੇਜਵਾਲ ਅਤੇ ਐਂਸ਼ੁਲ ਕੋਠਾਰੀ ਵਰਗੇ ਵੱਡੇ ਸਟਾਰਸ ਵੀ ਸ਼ਾਮਲ ਹਨ। 2010 ਖੇਡਾਂ ਦੀ 50 ਮੀ. ਬਟਰਫਲਾਈ ਪ੍ਰਤੀਯੋਗਿਤਾ 'ਚ ਖਾਡੇ ਨੇ ਕਾਂਸੀ ਤਮਗਾ ਜਿੱਤਿਆ ਸੀ। ਇਸ ਦੇ ਇਲਾਵਾ ਪਿਛਲੀਆਂ ਖੇਡਾਂ 'ਚ ਸੰਦੀਪ ਸੇਜਵਾਲ ਵੀ ਭਾਰਤ ਦੇ ਲਈ ਤਮਗਾ ਲਿਆਇਆ ਸੀ। 09 ਖੇਡਾਂ ਦੀ 50 ਮੀ. ਬਟਰਫਲਾਈ ਪ੍ਰਤੀਯੋਗਿਤਾ 'ਚ ਖਾਡੇ ਨੇ ਕਾਂਸੀ ਤਮਗਾ ਜਿੱਤਿਆ ਸੀ। ਇਸ ਦੇ ਇਲਾਵਾ ਪਿਛਲੀਆਂ ਖੇਡਾਂ 'ਚ ਸੰਦੀਪ ਸੇਜਵਾਲ ਵੀ ਭਾਰਤ ਦੇ ਲਈ ਤਮਗਾ ਲਿਆਇਆ ਸੀ।
ਸਪੋਰਟਸ ਕਲਾਂਈਂਬਿੰਗ— ਏਸ਼ੀਆਈ ਖੇਡਾਂ 'ਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਕਲਾਂਈਂਬਿੰਗ ਸਪੋਰਟਸ 'ਚ ਹਿੱਸਾ ਲੈ ਰਹੀ ਭਾਰਤੀ ਟੀਮ ਰਹੇਗੀ। ਬੀਤੇ ਦਿਨੀ ਭੁਵਨੇਸ਼ਵਰ 'ਚ ਹੋਈ ਮੀਟਿੰਗ ਦੌਰਾਨ ਇੰਡੀਅਨ ਮੋਂਟੇਨਅਰਿੰਗ ਫਾਊਂਡੇਸ਼ਨ ਵੱਲੋਂ ਭਾਰਤੀ ਕਲਾਂਈਂਬਿੰਗ ਟੀਮ ਦਾ ਐਲਾਨ ਹੋਇਆ। 09 ਮੈਂਬਰੀ ਕਲਾਂਈਂਬਿੰਗ ਟੀਮ'ਚ ਭਰਤ ਪਰੇਰਾ, ਸ਼੍ਰੇਅਸ ਨੰਕਰ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਟੀਮ ਦੇ ਅਮਰੀਕੀ ਕੋਚ ਕ੍ਰਿਸਟੋਫਰ ਪੀਟਰਸ ਦਾ ਕਹਿਣਾ ਹੈ ਕਿ ਪੂਰੇ ਦੇਸ਼ 'ਚੋਂ ਚੋਣ ਕਰ ਕੇ ਅਸੀਂ ਚੰਗੀ ਟੀਮ ਬਣਾਈ ਹੈ। ਇਹ ਟੀਮ ਏਸ਼ੀਆਈ ਖੇਡਾਂ ਆਪਣੇ ਦਮ 'ਤੇ ਸਭ ਨੂੰ ਹੈਰਾਨ ਕਰਨ ਦੀ ਸਮਰੱਥਾ ਰੱਖਦੀ ਹੈ।
ਗੋਲਫ— ਭਾਰਤ ਵੱਲੋਂ ਗੋਲਫ ਈਵੈਂਟ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ। ਪੁਰਸ਼ ਵਰਗ 'ਚ ਨਜ਼ਰਾਂ ਆਦਿਲ ਬੇਦੀ, ਛਿਤਿਜ ਨਵੀਦ ਕੌਲ, ਹਰਿਮੋਹਨ ਸਿੰਘ ਅਤੇ ਰਿਆਨ ਥੋਮਸ 'ਤੇ ਰਹਿਣਗੀਆਂ ਤਾਂ ਉਥੇ ਹੀ ਮਹਿਲਾ ਵਰਗ 'ਚ ਦੀਕਸ਼ਾ ਡਾਗਰ, ਰਿਧਿਮਾ ਦਿਲਾਵਰੀ, ਸਿਫਤ ਸੱਗੂ ਚੁਣੌਤੀ ਪੇਸ਼ ਕਰਨਗੀਆਂ। 09 ਤਮਗੇ ਭਾਰਤੀ ਗੋਲਫਰ ਹਾਸਲ ਕਰ ਚੁੱਕੇ ਹਨ ਏਸ਼ੀਆਈ ਖੇਡਾਂ 'ਚ ਹੁਣ ਤੱਕ (3 ਸੋਨ, 3 ਚਾਂਦੀ)। 04 ਨੰਬਰ ਰੈਂਕ ਹੈ ਭਾਰਤ ਦਾ ਗੋਲਫ ਖੇਡਾਂ 'ਚ। 03 ਸੋਨ ਤਮਗੇ ਹਾਸਲ ਕੀਤੇ ਸਨ ਭਾਰਤੀ ਗੋਲਫਰਾਂ ਨੇ 1984 ਦੀਆਂ ਏਸ਼ੀਆਈ ਖੇਡਾਂ 'ਚ। ਇਹ ਖੇਡਾਂ ਉਸ ਸਮੇਂ ਦਿੱਲੀ 'ਚ ਹੋਈਆਂ ਸਨ। ਭਾਰਤ ਇਸ 'ਚ ਬੈਸਟ ਨੇਸ਼ਨ ਵੀ ਬਣਿਆ ਸੀ। ਲਕਸ਼ਮਣ ਸਿੰਘ, ਸ਼ਿਵ ਕਪੂਰ ਸੋਨ ਤਮਗਾ ਜੇਤੂ ਹਨ।
ਰੋਇੰਗ— ਰੋਇੰਗ ਈਵੈਂਟ 'ਚ ਸਭ ਦੀਆਂ ਨਜ਼ਰਾਂ ਦੱਤੂ ਬਾਬਨਨ ਭੋਕਨਾਲ ਅਤੇ ਸਵਰਨ ਸਿੰਘ 'ਤੇ ਰਹਿਣਗੀਆਂ। ਭਾਰਤ ਰੋਇੰਗ ਈਵੈਂਟ 'ਚ ਹੁਣ ਤੱਕ ਇਕ ਸੋਨੇ ਸਮੇਤ ਕੁੱਲ 20 ਤਮਗੇ ਜਿੱਤ ਚੁੱਕਾ ਹੈ। ਤਮਗਾ ਸੂਚੀ 'ਚ ਭਾਰਤ 7ਵੇਂ ਸਥਾਨ 'ਤੇ ਹੈ, ਜਦਕਿ ਚੀਨ 83 ਸੋਨ ਤਮਗਿਆਂ ਨਾਲ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਪਿਛਲੀ ਖੇਡਾਂ ਦੇ ਸਿੰਗਲ ਸਕੱਲਸ 'ਚ ਸਵਰਣ ਸਿੰਘ ਨੇ ਭਾਰਤ ਵੱਲੋਂ ਕਾਂਸੀ ਤਮਗਾ ਜਿੱਤਿਆ ਸੀ।
ਸੇਲਿੰਗ— 1970 'ਤ ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਸੇਲਿੰਗ ਖੇਡ ਨੂੰ ਸ਼ਾਮਲ ਕੀਤਾ ਗਿਆ ਸੀ। ਪੁਰਸ਼, ਮਹਿਲਾ ਅਤੇ ਮਿਕਸਡ ਟੀਮ ਈਵੈਂਟ 'ਚ ਭਾਰਤ ਹੁਣ ਤਕ ਇਕ ਸੋਨ, 6 ਚਾਂਦੀ ਅਤੇ 10 ਕਾਂਸੀ ਸਮੇਤ 17 ਤਮਗੇ ਜਿੱਤ ਚੁੱਕਾ ਹੈ। ਸੇਲਿੰਗ ਵਿਚ ਹਮੇਸ਼ਾ ਤੋਂ ਚੀਨ ਦਾ ਦਬਦਬਾ ਰਿਹਾ ਹੈ। ਭਾਰਤ ਨੇ ਫਾਇਰਵਾਲ ਈਵੈਂਟ 'ਚ ਇਕਲੌਤਾ ਸੋਨ ਤਮਗਾ ਫਾਰੁਖ ਤਾਰਾਪੋਰੇ ਅਤੇ ਯਰੀਰ ਦੇ ਕਾਰਨ 1982 ਦੀਆਂ ਖੇਡਾਂ ਵਿਚ ਜਿੱਤਿਆ ਸੀ।
ਜੂਡੋ— ਭਾਰਤ ਜੂਡੋ ਵਰਗ ਵਿਚ ਹਾਲਾਂਕਿ ਇੰਨਾ ਸਫਲ ਨਹੀਂ ਰਿਹਾ ਪਰ ਇਸ ਵਾਰ 100 ਪਲੱਸ ਵਰਗ ਵਿਚ ਹਿੱਸਾ ਲੈ ਰਹੇ ਜਸਵਿੰਦਰ ਸਿੰਘ ਸਾਹੀ ਤੋਂ ਕਾਫੀ ਉਮੀਦਾਂ ਹਨ। ਜ਼ਿਕਰਯੋਗ ਹੈ ਕਿ ਭਾਰਤ ਨੂੰ ਹੁਣ ਤੱਕ 5 ਤਮਗੇ ਮਿਲ ਚੁੱਕੇ ਹਨ। ਇਹ ਪੰਜੇ ਹੀ ਕਾਂਸੀ ਤਮਗੇ ਹਨ। ਭਾਰਤ ਵੱਲੋਂ ਆਖਰੀ ਤਮਗਾ ਪੂਨਮ ਚੋਪੜਾ ਨੇ 1994 ਦੀਆਂ ਹੀਰੋਸ਼ਿਮਾ ਖੇਡਾਂ ਵਿਚ ਜਿੱਤਿਆ ਸੀ।
ਮੁਰਲੀ ਨੇ ਉਲਟਫੇਰ ਕਰ ਕੇ ਵਲਾਦੀਮਿਰ ਫੇਡੋਸੀਵ ਨੂੰ ਹਰਾਇਆ
NEXT STORY