ਨਵੀਂ ਦਿੱਲੀ : ਸਾਬਕਾ ਜੂਨੀਅਰ ਵਰਲਡ ਚੈਂਪੀਅਨ ਨਿਕਹਤ ਜਰੀਨ (51 ਕਿ.ਗ੍ਰਾ) ਅਤੇ ਏਸ਼ੀਆਈ ਚਾਂਦੀ ਤਮਗਾ ਜੇਤੂ ਦੀਪਕ ਸਿੰਘ (49 ਕਿ.ਗ੍ਰਾ) ਨੇ ਬੁੱਧਵਾਰ ਨੂੰ ਇੱਥੇ ਬੈਂਕਾਕ ਵਿਚ ਚੱਲ ਰਹੇ ਥਾਈਲੈਂਡ ਕੌਮਾਂਤਰੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਤਮਗੇ ਪੱਕੇ ਕੀਤੇ ਜਿਸ ਨਾਲ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਏਸ਼ੀਆਈ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਨਿਕਹਤ ਨੇ ਉਜ਼ਬੇਕਿਸਤਾਨ ਦੇ ਸਿਤੋਰਾ ਸ਼ੋਗਦਾਰੋਵਾ 'ਤੇ 5-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪੁਰਸ਼ਾਂ ਦੇ ਡਰਾਅ ਵਿਚ ਦੀਪਕ ਨੇ ਥਾਈਲੈਂਡ ਦੇ ਵਿਰੋਧੀ ਸਮਾਕ ਸਾਏਹਾਨ ਨੂੰ ਕੁਝ ਹੀ ਮਿੰਟਾਂ ਵਿਚ ਜ਼ਖਮੀ ਕਰ ਦਿੱਤਾ ਸਿ ਨਾਲ ਮੁਕਾਬਲੇ ਨੂੰ ਪਹਿਲੇ ਹੀ ਦੌਰ ਵਿਚ ਰੋਕਣਾ ਪਿਆ। ਆਸ਼ੀਸ਼ (69 ਕਿ.ਗ੍ਰਾ), ਮੰਜੂ ਰਾਣੀ (48 ਕਿ.ਗ੍ਰਾ), ਬ੍ਰਿਜੇਸ਼ ਯਾਦਵ (81 ਕਿ.ਗ੍ਰਾ) ਅਤੇ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਮੁਹੰਮਦ ਹਸਮੁਧੀਨ (56 ਕਿ.ਗ੍ਰਾ) ਨੇ ਵੀ ਤਮਗਾ ਦੌਰ ਵਿਚ ਪ੍ਰਵੇਸ਼ ਕੀਤਾ। ਮਹਿਲਾਵਾਂ ਦੇ ਡਰਾਅ ਵਿਚ ਮੰਜੂ ਨੂੰ ਇਟਲੀ ਦੀ ਰਾਬਰਟਾ ਬੋਨਾਤੀ ਨੂੰ ਹਰਾਉਣ ਵਿਚ ਬਿਲਕੁਲ ਵੀ ਮੁਸ਼ਕਲ ਨਹੀਂ ਹੋਈ। ਏਸ਼ੀਆਈ ਚਾਂਦੀ ਤਮਗਾ ਜੇਤੂ ਮਨੀਸ਼ਾ ਮਾਊਨ ( 57 ਕਿ.ਗ੍ਰਾ) ਨੂੰ ਰੂਸ ਦੀ ਲੁਈਡਮਿਲਾ ਵੋਰੋਂਤਸੋਵਾ ਹੱਥੋਂ ਹਾਰ ਕੇ ਬਿਨਾ ਤਮਗੇ ਦੇ ਬਾਹਰ ਹੋਣਾ ਪਿਆ।
ਆਇਰਲੈਂਡ ਦੇ 6 ਫੁੱਟ 7 ਇੰਚ ਲੰਬੇ ਤੇਜ਼ ਗੇਂਦਬਾਜ਼ ਬਾਇਡ ਰੈਂਕਿਨ ਨੇ ਬਣਾਇਆ ਵੱਡਾ ਰਿਕਾਰਡ
NEXT STORY