ਨਵੀਂ ਦਿੱਲੀ– ਪ੍ਰਤਿਭਾਸ਼ਾਲੀ ਪਹਿਲਵਾਨ ਨੀਸ਼ੂ ਨੇ ਸੋਮਵਾਰ ਨੂੰ ਇੱਥੇ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਆਯੋਜਿਤ ਰਾਸ਼ਟਰੀ ਚੋਣ ਟ੍ਰਾਇਲਾਂ ’ਚ 53 ਕਿਲੋਗ੍ਰਾਮ ਵਰਗ ’ਚ ਜਿੱਤ ਹਾਸਲ ਕਰਕੇ ਏਸ਼ੀਆਈ ਖੇਡਾਂ ਲਈ ਚੁਣੀ ਗਈ ਅੰਤਿਮ ਪੰਘਾਲ ਵਿਰੁੱਧ ਫਾਈਨਲ ਮੁਕਾਬਲਾ ਤੈਅ ਕੀਤਾ।
ਨੀਸ਼ੂ ਨੇ ਇੰਦਰਾ ਗਾਂਧੀ ਸਟੇਡੀਅਮ ’ਚ ਬੇਹੱਦ ਸਖਤ ਮੁਕਾਬਲੇ ’ਚ ਥਿਸ਼ਕਾ ਨੂੰ ਹਰਾ ਕੇ 53 ਕਿਲੋਗ੍ਰਾਮ ਵਰਗ ’ਚ ਜਿੱਤ ਦਰਜ ਕੀਤੀ। ਨੀਸ਼ੂ ਤੇ ਅੰਤਿਮ ਪੰਘਾਲ ਵਿਚਾਲੇ ਹੋਣ ਵਾਲਾ ਫਾਈਨਲ ਟ੍ਰਾਇਲ ਇਹ ਤੈਅ ਕਰੇਗਾ ਕਿ 24 ਅਕਤੂਬਰ ਤੋਂ 1 ਨਵੰਬਰ ਤੱਕ ਕਜ਼ਾਖਸਤਾਨ ਦੇ ਅਸਤਾਨਾ ’ਚ ਹੋਣ ਵਾਲੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ 53 ਕਿਲੋਗ੍ਰਾਮ ਵਰਗ ’ਚ ਭਾਰਤ ਦੀ ਪ੍ਰਤੀਨਿਧਤਾ ਕੌਣ ਕਰੇਗਾ।
ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦੀ ਚੋਣ ਨੀਤੀ ਦੇ ਤਹਿਤ ਸੋਮਵਾਰ ਦੇ ਟ੍ਰਾਇਲ ’ਚ ਜਿੱਤਣ ਵਾਲੇ ਪਹਿਲਵਾਨਾਂ ਨੂੰ ਏਸ਼ੀਆਈ ਖੇਡਾਂ ਲਈ ਚੁਣੇ ਗਏ ਖਿਡਾਰੀਆਂ ਨੂੰ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਜਗ੍ਹਾ ਬਣਾਉਣ ਲਈ ਅੰਤਿਮ ਟ੍ਰਾਇਲ ’ਚ ਚੁਣੌਤੀ ਦੇਣ ਦਾ ਮੌਕਾ ਮਿਲੇਗਾ। ਇਹ ਅੰਤਿਮ ਟ੍ਰਾਇਲ ਬਾਅਦ ’ਚ ਆਯੋਜਿਤ ਕੀਤਾ ਜਾਵੇਗਾ। 4 ਗੈਰ-ਓਲੰਪਿਕ ਭਾਰ ਵਰਗਾਂ ਦੇ ਟ੍ਰਾਇਲ ਵੀ ਬਾਅਦ ’ਚ ਆਯੋਜਿਤ ਕੀਤੇ ਜਾਣਗੇ।
ਦੋ ਵਾਰ ਦੀ ਅੰਡਰ-20 ਵਿਸ਼ਵ ਚੈਂਪੀਅਨ ਕਾਜਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 76 ਕਿਲੋਗ੍ਰਾਮ ਵਰਗ ਦੇ ਫਾਈਨਲ ’ਚ ਸ਼ਿਕਸ਼ਾ ਨੂੰ ਹਰਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਸਿਮਰਨ ਨੇ ਸਵਾਤੀ ਸ਼ਿੰਦੇ ਨੂੰ ਸਖਤ ਮੁਕਾਬਲੇ ’ਚ ਹਰਾ ਕੇ 57 ਕਿਲੋਗ੍ਰਾਮ ਵਰਗ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਉੱਥੇ ਹੀ, 50 ਕਿਲੋਗ੍ਰਾਮ ਵਰਗ ਦੇ ਫਾਈਨਲ ’ਚ ਨੀਲਮ ਨੇ ਅੰਕੁਸ਼ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਹੋਰ ਭਾਰ ਵਰਗਾਂ ’ਚ ਤਪੱਸਿਆ ਨੇ 62 ਕਿਲੋਗ੍ਰਾਮ ਵਰਗ ’ਚ ਅੰਜਲੀ ਨੂੰ ਹਰਾ ਕੇ ਜਿੱਤ ਦਰਜ ਕੀਤੀ ਜਦਕਿ ਸ੍ਰਿਸ਼ਟੀ ਨੇ 68 ਕਿਲੋਗ੍ਰਾਮ ਵਰਗ ’ਚ ਬਿਪਾਸ਼ਾ ਨੂੰ ਹਰਾਇਆ।
ਭਾਰਤ ਦਾ ਸਾਹਮਣਾ ਅੱਜ ਅਫਗਾਨਿਸਤਾਨ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
NEXT STORY