ਸਪੋਰਟਸ ਡੈਸਕ- ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ KKR ਨੇ 176 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਹੈਦਰਾਬਾਦ ਦੀ ਟੀਮ 17.5 ਓਵਰਾਂ ਵਿੱਚ ਹੀ ਜਿੱਤ ਗਈ। ਨਿਤੀਸ਼ ਰਾਣਾ ਨੇ ਕੇਕੇਆਰ ਲਈ ਦਮਦਾਰ ਪ੍ਰਦਰਸ਼ਨ ਦਿੱਤਾ। ਉਸ ਨੇ 36 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਛੱਕਾ ਮਾਰਿਆ ਜਿਸ ਨਾਲ ਸਨਰਾਈਜ਼ਰਜ਼ ਹੈਦਰਾਬਾਦ ਦੇ ਡਗਆਊਟ 'ਚ ਰੱਖੇ ਫਰਿੱਜ ਦਾ ਸ਼ੀਸ਼ਾ ਟੁੱਟ ਗਿਆ।
ਅਸਲ 'ਚ ਕੋਲਕਾਤਾ ਦੀ ਟੀਮ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਇਸ ਦੌਰਾਨ ਉਸ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ। ਨਿਤੀਸ਼ ਕੇਕੇਆਰ ਲਈ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਉਸ ਨੇ 36 ਗੇਂਦਾਂ 'ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਰਾਣਾ ਨੇ ਛੱਕਾ ਲਗਾਇਆ ਤੇ ਇਸ ਨਾਲ ਡਗਆਊਟ ਵਿੱਚ ਰੱਖੇ ਫਰਿੱਜ ਦਾ ਸ਼ੀਸ਼ਾ ਟੁੱਟ ਗਿਆ।
ਜ਼ਿਕਰਯੋਗ ਹੈ ਕਿ ਨਿਤੀਸ਼ ਨੇ ਇਸ ਟੂਰਨਾਮੈਂਟ 'ਚ ਕਈ ਮੌਕਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਇਸ ਸੀਜ਼ਨ 'ਚ ਹੁਣ ਤੱਕ ਉਹ ਸਿਰਫ ਇਕ ਅਰਧ ਸੈਂਕੜਾ ਹੀ ਬਣਾ ਸਕਿਆ ਹੈ। ਉਸਨੇ IPL 2022 ਵਿੱਚ ਖੇਡੇ ਗਏ 6 ਮੈਚਾਂ ਵਿੱਚ 123 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 9 ਚੌਕੇ ਅਤੇ 8 ਛੱਕੇ ਲਗਾਏ ਹਨ। ਉਸ ਨੂੰ ਕੇਕੇਆਰ ਨੇ ਆਈਪੀਐਲ ਨਿਲਾਮੀ 2022 ਵਿੱਚ 8 ਕਰੋੜ ਰੁਪਏ ਵਿੱਚ ਖਰੀਦਿਆ ਸੀ। ਲਖਨਊ ਸੁਪਰ ਜਾਇੰਟਸ ਵੀ ਨਿਲਾਮੀ ਦੌਰਾਨ ਉਸ ਨੂੰ ਖਰੀਦਣਾ ਚਾਹੁੰਦੀ ਸੀ। ਪਰ ਲਖਨਊ ਨੇ 7.75 ਕਰੋੜ ਰੁਪਏ ਤੋਂ ਬਾਅਦ ਬੋਲੀ ਨਹੀਂ ਲਗਾਈ ਅਤੇ ਕੇਕੇਆਰ ਜਿੱਤ ਗਿਆ।
ਮੇਹੁਲੀ ਘੋਸ਼ ਨੇ ਮਹਿਲਾਵਾਂ ਦਾ 10 ਮੀਟਰ ਏਅਰ ਪਿਸਟਲ ਟ੍ਰਾਇਲ ਜਿੱਤਿਆ
NEXT STORY