ਲੰਡਨ- ਇਟਲੀ ਦੀ ਚੋਟੀ ਦੀ ਫੁੱਟਬਾਲ ਲੀਗ ਨੂੰ ਲੈ ਕੇ ਰਿਸਰਚ 'ਚ ਰੈਫਰੀਆਂ ਵਲੋਂ ਨਸਲੀ ਵਿਤਕਰੇ ਦਾ ਖੁਲਾਸਾ ਹੋਇਆ ਹੈ। ਗ਼ੈਰ ਗੋਰੇ ਖਿਡਾਰੀਆਂ 'ਤੇ ਗੋਰੇ ਖਿਡਾਰੀਆਂ ਦੇ ਮੁਕਾਬਲੇ ਜ਼ਿਆਦਾ ਕਾਰਵਾਈ ਕੀਤੀ ਗਈ ਹੈ। ਸੀਜ਼ਨ 'ਚ ਗ਼ੈਰ ਗੋਰਿਆਂ 'ਤੇ ਔਸਤਨ 20 ਫੀਸਦੀ ਜ਼ਿਆਦਾ ਫਾਊਲ ਦਰਜ ਹੋਏ ਹਨ। ਉਨ੍ਹਾਂ ਨੂੰ 11 ਫੀਸਦੀ ਜ਼ਿਆਦਾ ਯੈਲੋ ਕਾਰਡ ਤੇ 16 ਫੀਸਦੀ ਜ਼ਿਆਦਾ ਰੈੱਡ ਕਾਰਡ ਦਿਖਾਏ ਗਏ। ਰਿਸਰਚ 'ਚ ਇਸ ਦਾ ਕਾਰਨ ਰੈਫਰੀਆਂ 'ਤੇ ਦਰਸ਼ਕਾਂ ਦੇ ਦਬਾਅ ਨੂੰ ਦੱਸਿਆ ਗਿਆ ਹੈ ਕਿਉਂਕਿ ਕੋਵਿਡ ਦੇ ਦੌਰਾਨ ਬਿਨਾ ਦਰਸ਼ਕਾਂ ਦੇ ਸਟੇਡੀਅਮ 'ਚ ਜੋ ਮੈਚ ਖੇਡੇ ਗਏ ਉਨ੍ਹਾਂ 'ਚ ਵਿਵਹਾਰ 'ਚ ਇਹ ਵਿਤਕਰਾ ਨਜ਼ਰ ਨਹੀਂ ਆਇਆ।
ਰਿਸਰਚ 'ਚ ਸੁਝਾਅ ਦਿੱਤਾ ਗਿਆ ਹੈ ਕਿ ਅਧਿਕਾਰੀਆਂ ਨੂੰ ਨਸਲੀ ਵਿਵਹਾਰ ਲਈ ਦਰਸ਼ਕਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਆਫ ਟੋਰੰਟੋ ਦੀ ਬੀਟ੍ਰਿਸ ਮੈਜਿਸਟ੍ਰੋ ਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਮੋਰਗਨ ਵੈਕ ਨੇ 2009 ਤੋਂ 2021 ਦੇ ਦੌਰਾਨ ਲੀਗ ਦੇ ਮੈਚਾਂ 'ਤੇ ਇਹ ਸਟੱਡੀ ਕੀਤੀ ਹੈ ਜੋ ਜਨਰਲ ਸੋਸ਼ੀਓਲਾਜੀ 'ਚ ਪ੍ਰਕਾਸ਼ਿਤ ਹੋਈ ਹੈ।
ਇਹ ਵੀ ਪੜ੍ਹੋ : ਪਤਨੀ ਸਮੇਤ ਉੱਜੈਨ ਪੁੱਜੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਨੇ ਮਹਾਕਾਲ ਮੰਦਰ ਦੇ ਕੀਤੇ ਦਰਸ਼ਨ (ਤਸਵੀਰਾਂ)
ਮੈਜਿਸਟ੍ਰੋ ਦਾ ਕਹਿਣਾ ਹੈ ਕਿ ਹਰੇਕ ਸੀਜ਼ਨ 'ਚ ਗੋਰਿਆਂ ਦੇ ਔਸਤਨ 21 ਫਾਊਲ ਦਰਜ ਕੀਤੇ ਗਏ, ਉਨ੍ਹਾਂ ਨੂੰ 3.5 ਯੈਲੋ ਤੇ 0.19 ਰੈੱਡ ਕਾਰਡ ਦਿਖਾਏ ਗਏ। ਗ਼ੈਰ-ਗੋਰਿਆਂ 'ਤੇ 25 ਫਾਊਲ ਦਰਜ ਕੀਤੇ ਗਏ। ਔਸਤਨ 3.9 ਯੈਲੋ ਕਾਰਡ, 0.22 ਰੈੱਡ ਕਾਰਡ ਦਿਖਾਏ ਗਏ। ਰੈਫਰੀ ਨੂੰ ਗੇਮ 'ਚ 200 ਤੋਂ 250 ਫੈਸਲੇ ਫਾਊਲ ਦੇ ਸਬੰਧ 'ਚ ਕਰਨੇ ਹੁੰਦੇ ਹਨ ਭਾਵ ਲਗਭਗ ਹਰੇਕ 22 ਸੈਕੰਡ 'ਚ ਇਕ ਫੈਸਲਾ। ਸਟੱਡੀ 'ਚ ਇਹ ਵੀ ਪਾਇਆ ਗਿਆ ਹੈ ਕਿ ਗ਼ੈਰ-ਗੋਰੇ ਫੁੱਟਬਾਲਰ ਦੇ ਹਮਲਾਵਰ ਖੇਡਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਦਾ ਕਾਰਨ ਉਨ੍ਹਾਂ 'ਚ ਸਜ਼ਾ ਦਿੱਤੇ ਜਾਣ ਦਾ ਡਰ ਜ਼ਿਆਦਾ ਹੋ ਸਕਦਾ ਹੈ।
ਰੈਫਰੀਆਂ ਨੂੰ ਵਿਤਕਰੇ ਦੀ ਪਛਾਣ ਦੱਸਣ ਦੀ ਸਿਫਾਰਸ਼
ਇਟਲੀ 'ਚ ਖੇਡਾਂ 'ਚ ਵਿਤਕਰੇ 'ਤੇ ਨਿਗਰਾਨੀ ਕਰਨ ਵਾਲੇ ਸਰਕਾਰੀ ਅਦਾਰੇ ਨੇ ਖੇਡਾਂ 'ਚ ਇਸ ਤਰ੍ਹਾਂ ਦੇ 211 ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਉਸ ਦੀ ਸਿਫਾਰਸ਼ਾਂ 'ਚ ਫੁੱਟਬਾਲ ਰੈਫਰੀਆਂ ਨੂੰ ਵਿਤਕਰੇ ਦੀ ਪਛਾਣ ਕਰਨ ਲਈ ਟ੍ਰੇਨਿੰਗ ਦੇਣਾ ਸ਼ਾਮਲ ਹੈ। ਨਾਲ ਹੀ ਪ੍ਰਸ਼ੰਸਕਾਂ 'ਤੇ ਹੀ ਕੰਟਰੋਲ ਜ਼ਰੂਰ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਤਨੀ ਸਮੇਤ ਉੱਜੈਨ ਪੁੱਜੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਨੇ ਮਹਾਕਾਲ ਮੰਦਰ ਦੇ ਕੀਤੇ ਦਰਸ਼ਨ (ਤਸਵੀਰਾਂ)
NEXT STORY